ਪੰਨਾ:ਦਿਲ ਹੀ ਤਾਂ ਸੀ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਹਿ ਤੇ ਜੰਮੀ ਹੋਈ ਗੋਡੇ ਗੋਡੇ ਚਾਂਦੀ, ਏਹ ਇੱਕ ਹੁਸੀਨ ਧੋਖਾ ਹੈ। ਜ਼ਿੰਦਗੀ ਏਨੀ ਹੁਸੀਨ ਨਹੀਂ, ਰਸਤਾ ਏਨਾਂ ਸਾਫ ਨਹੀਂ, ਅਤੇ ਸਫਰ ਦਰ ਅਸਲ ਏਨਾਂ ਸੁਹਾਣਾ ਨਹੀਂ ਹੈ। ਆਖਰ ਏਹ ਧੋਖਾ ਕਿਉਂ? ਏਹ ਦੁਨੀਆਂ ਆਪਣੀ ਹੋਂਦ ਨਾਲ, ਕੁਦਰਤ ਆਪਣੀ ਕਾਰਗਰੀ ਨਾਲ ਅਤੇ ਖੁਦਾ ਆਪਣੀ ਖੁਦਾਈ ਨਾਲ ਧੋਖਾ ਕਰ ਰਿਹਾ ਹੈ।

ਏਸੇ ਤਰ੍ਹਾਂ ਦਾ ਧੋਖਾ ਇਸ ਸ਼ਹਿਰ ਦੇ ਲੋਕਾਂ ਨੇ ਖਾਧਾ ਹੈ। ਰਾਤ ਬੀਤ ਜਾਣ ਤੇ ਆਈ ਹੈ ਪਰ ਅਜੇ ਤੱਕ ਸਾਰੇ ਜਾਗ ਰਹੇ ਹਨ, ਮਰਦ, ਔਰਤਾਂ ਬੁੱਢੇ, ਜਵਾਨ। ਬੱਚਿਆਂ ਨੂੰ ਮਾਵਾਂ ਨੇ ਕਈ ਵੇਰ ਲੋਰੀਆਂ ਦੇ ਦੇ ਕੇ ਸਵਾਲਣ ਦਾ ਯਤਨ ਕੀਤਾ ਹੈ। ਪਰ ਉਹ ਫੇਰ ਵੀ ਨਹੀਂ ਸੁੱਤੇ। ਮਾਵਾਂ ਨੇ ਤੰਗ ਆਕੇ ਲੂਣਘੋਟਣੇ, ਵੇਲਣੇ ਚਿੰਮਟੇ ਵੀ ਵਰਤੇ ਹਨ, ਕਈ ਡਰੇ ਸਹਿਮੇ ਬਿਸਤਰਿਆਂ ਤੇ ਪਏ ਹਨ, ਸੁੱਤੇ ਨਹੀਂ ਅਜੇ ਵੀ। ਸੌਣ ਵੀ ਕਿਸ ਤਰ੍ਹਾਂ ਕਿਉਂਕਿ ਉਨ੍ਹਾਂ ਲਈ ਏਹ ਨਵੀਂ ਗੱਲ ਹੈ, ਉਨ੍ਹਾਂ ਵਿਚੋਂ ਕਦੇ ਕਿੱਸੇ ਨਹੀਂ ਤੱਕਿਆ ਕਿ ਕਿਸ ਤਰ੍ਹਾਂ ਆਦਮੀ, ਆਦਮੀ ਦਾ ਗਲਾ ਕੱਟਦਾ ਹੈ। ਉਹ ਵੇਖਣਾ ਚਾਹੁੰਦੇ ਹਨ ਕਿ ਕਿਵੇਂ ਲਾਲ ਤਾਜ਼ਾ ਤਾਜ਼ਾ ਲਹੂ ਇਨਸਾਨੀ ਰੱਗਾਂ ਵਿਚੋਂ ਫੁਵਾਰੇ ਵਾਂਗ ਫੁਟਦਾ ਹੈ। ਲਹੂ ਦੀਆਂ ਧਾਰਾਂ ਕਿੰਨੀਆਂ ਉਚੀਆਂ ਉਠਦੀਆਂ ਹਨ। ਕਈਆਂ ਨੇ ਝਟਕ੍ਹਈਆਂ ਨੂੰ ਬਕਰਾ ਝਟਕ੍ਹਾਉਂਦਿਆਂ ਤੱਕਿਆ ਹੈ। ਕਈਆਂ ਨੇ ਉਸਨੂੰ 'ਮਾਂ, ਮਾਂ' ਕਰਦੇ ਸੁਣਿਆਂ ਹੈ। ਉਸਦੀ ਮਰੀ ਮਰੀ ਧੌਣ, ਉਸਦੀਆਂ ਪਥਰਾਈਆਂ ਹੋਈਆਂ ਅਖੀਆਂ ਵਿੱਚ ਦੋ ਮੋਟੇ ਮੋਟੇ ਹੰਝੂ ਤੱਕੇ ਹਨ। ‘ਹਬੀਬੇ’ ਨੇ ਤਾਂ ਕਈ ਵੇਰ ਗਊਆਂ ਦੀ ਧੌਣ ਤੇ ਛੁਰੀ ਚਲਦਿਆਂ ਵੀ ਤੱਕੀ ਹੈ, ਤੇ ਕਸਾਈਆਂ ਨੂੰ ਬੁੱਢੇ ਬੈਲਾਂ

- ੧੧੯ -