ਜਾ ਕੈ ਰਿਦੈ ਵਸਹਿ ਭਗਵਾਨ॥ ੨॥
ਅਉਖਧ ਮੰਤ੍ਰ ਤੰਤ ਸਭਿ ਛਾਰੁ॥
ਕਰਣੈਹਾਰੁ ਰਿਦੇ ਮਹਿ ਧਾਰੁ॥ ੩॥
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ।।
ਕਹੁ ਨਾਨਕ ਅਟਲ ਇਹੁ ਧਰਮੁ॥ ੪॥ ੮o।। ੧੪੬॥
(੫)ਗਉੜੀ ਮਹਲਾ ੫॥
ਸਾਂਤਿ ਭਈ ਗੁਰ ਗੋਬਿਦਿ ਪਾਈ॥
ਤਾਪ ਪਾਪ ਬਿਨਸੇ ਮੇਰੇ
ਭਾਈ॥ ੧॥ ਰਹਾਉ॥
ਰਾਮ ਨਾਮੁ ਨਿਤ ਰਸਨ ਬਖਾਨ॥
ਬਿਨਸੇ ਰੋਗ ਭਏ ਕਲਿਆਨ॥ ੧॥
ਪਾਰਬ੍ਰਹਮ ਗੁਣ ਅਗਮ ਬੀਚਾਰ॥
ਸਾਧੂ ਸੰਗਮਿ ਹੈ ਨਿਸਤਾਰ॥ ੨॥
ਨਿਰਮਲ ਗੁਣ ਗਾਵਹੁ ਨਿਤ ਨੀਤ।।
ਗਈ ਬਿਆਧਿ ਉਬਰੇ ਜਨ ਮੀਤ॥ ੩॥