ਪੰਨਾ:ਦੁਖ ਭੰਜਨੀ ਸਾਹਿਬ2.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੧੬)

ਸਾਹਿਬ

ਕਿਲਵਿਖ ਉਤਰਹਿ ਸੁਧੁ ਹੋਇ
ਸਾਧੂ ਸਰਣਾਈ॥ ੩॥
ਸੁਨਤ ਜਪਤ ਹਰਿ ਨਾਮ ਜਸੁ
ਤਾ ਕੀ ਦੂਰ ਬਲਾਈ॥
ਮਹਾ ਮੰਤ੍ਰ ਨਾਨਕੁ ਕਥੈ
ਹਰਿ ਕੇ ਗੁਣ ਗਾਈ॥ ੪॥ ੨੩॥ ੫੩॥

(੧੬)ਬਿਲਾਵਲੁ ਮਹਲਾ ੫॥
ਹਰਿ ਹਰਿ ਹਰਿ ਆਰਾਧੀਐ
ਹੋਈਐ ਆਰੋਗ॥
ਰਾਮਚੰਦ ਕੀ ਲਸਟਿਕਾ ਜਿਨਿ
ਮਾਰਿਆ ਰੋਗੁ॥ ੧॥ ਰਹਾਉ॥
ਗੁਰੁ ਪੂਰਾ ਹਰਿ ਜਾਪੀਐ
ਨਿਤ ਕੀਚੈ ਭੋਗੁ॥
ਸਾਧਸੰਗਤਿ ਕੈ ਵਾਰਣੈ
ਮਿਲਿਆ ਸੰਜੋਗੁ॥ ੧॥