ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੧)

ਜੋਰ ਦਿਖਾਂਵਦਾ ਔਰਤਾਂ ਨੂੰ ਤੈਨੂੰ ਰਤੀ ਹਯਾ ਨਾ ਆਂਵਦਾ ਜੇ। ਤੇਰੇ ਬਾਪ ਤੇ ਦਾਦੇ ਦੀਆਂ ਸ਼ਾਹ ਅਕਬਰ ਖਲਾਂ ਪੁਠੀਆਂ ਚਾ ਲੁਹਾਂਵਦਾ ਏ। ਖਲ ਭੋਹ ਨਾਲ ਭਰਾਇਕੇ ਤੇ ਉਤੇ ਹੁਕਮ ਤੇ ਚਾ ਲਟਕਾਂਵਦਾ ਏ। ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ ਉਥੇ ਜੋਰ ਨਾ ਕਾਸ ਨੂੰ ਜਾਂਵਦਾ ਏ। ਬੋਲੀ ਲਾਈ ਜਾਂ ਨੰਦੀ ਨੇ ਕਾਲਜੇ ਨੂੰ ਤੁਰਤ ਲਧੀ ਦੇ ਪਾਸ ਨੂੰ ਆਂਵਦਾ ਏ। ਗੁਸੇ ਨਾਲ ਅਖੀਂ ਲਾਲੋ ਲਾਲ ਹੋਈਆਂ ਜਾ ਮਾਂ ਨੂੰ ਖੂਬ ਡਰਾਂਵਦਾ ਏ। ਮੈਨੂੰ ਸਚੋ ਹੀ ਸਚ ਤੂੰ ਦਸ ਮਾਤਾ ਨਹੀਂ ਬਕਰੇ ਵਾਂਗ ਕਹਾਂਵਦਾ ਏ। ਮੇਰੇ ਬਾਪ ਦਾਦਾ ਕਿਵੇਂ ਫੌਤ ਹੋਏ ਇਹ ਗਲ ਮੈਂ ਤੈਥੋਂ ਪੁਛਾਂਵਦਾ ਏ। ਇਕ ਰਤੀ ਜੇ ਝੂਠ ਮਲੂਮ ਹੋਵੇ ਛੁਰੀ ਗਲੇ ਤੇ ਤੁਰਤ ਚਲਾਂਵਦਾ ਏ। ਕਿਸ਼ਨ ਸਿੰਘ ਤੇ ਦਸ ਸ਼ਿਤਾਬ ਮੈਨੂੰ ਮੇਰਾ ਕਾਲਜਾ ਭੁਜਦਾ ਜਾਂਵਦਾ ਏ।

ਬੋਲੀ ਮਾਰਨਾ ਨੰਦੀ ਮਰਾਸਨ ਦਾ ॥ ਕੋਰੜਾ ਛੰਦ॥

ਯਾਰ ਅਗੇ ਮਰਾਸਨ ਸੀ ਬੋਲੀ ਮਾਰਦੀ। ਮਾਰਕੇ ਤੇ ਬੋਲੀ ਓਹਦੀ ਹਿਕ ਸਾੜਦੀ। ਰੰਨਾਂ ਨਾਲ ਦੁਲਿਆ ਵੇ ਜੰਗ ਲਾ ਲਿਆ। ਬਾਪ ਦਾਦਾ ਤੇਰੇ ਵੀ ਲਾਹੌਰ ਖਾ ਲਿਆ। ਤੈਨੂੰ ਨਹੀਂ ਦੁਲਿਆ ਹਿਯਾ ਆਂਵਦਾ। ਉਠ ਕੇ ਤੇ ਤੂੰ ਰੰਨਾਂ ਨੂੰ ਅਕਾਂਵਦਾ। ਵਡਿਆਂ ਦੇ ਨਾਂ ਨੂੰ ਵੇ ਤੂੰ ਵਟਾ ਲਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਬਾਪ ਦਾਦੇ ਸ਼ਾਹ ਦੇ ਨਾਲ ਫੇਰਾਂ ਚਕੀਆਂ। ਹਾਲਾਂ ਕਈ ਸਾਲ ਦਾ ਸੀ ਘਰ ਰਖੀਆਂ। ਰਾਠਾਂ ਵਾਲਾ ਰਾਹ ਤੂੰ ਦਿਲੋਂ ਭੁਲਾ ਲਿਆ। ਬਾਪ ਦਾਦੇ ਤੇਰੇ ਵੇ ਲਾਹੌਰ ਖਾ ਲਿਆ। ਇਹਨਾਂ ਦੇ ਤੂੰ ਜੰਮਿਆ ਵੇ ਘਰ ਆਇਕੇ। ਸੂਰਮਾ ਸਦਾਵੇਂ ਰੰਨਾਂ ਨੂੰ ਦੁਖਾਇਕੇ। ਸੂਰਮਾ ਨਾ ਹੋਵਣਾ ਤੈਂ ਕਦੇ ਬਾਲਿਆ। ਬਾਪ ਦਾਦਾ ਤੇਰਾ ਵੇ ਲਾਹੌਰ ਖਾ ਲਿਆ। ਦੁਲਿਆ ਤੈਂ ਰਾਠਾਂ ਨੂੰ ਲਾਈ ਲਾਜ ਵੇ। ਔਰਤਾਂ ਦੇ ਉਤੇ ਖੁਲ ਗਿਆ ਬਾਜ ਏ। ਦੁਲਿਆ ਵੇ ਤੈਨੂੰ ਸੱਚ ਮੈਂ ਸੁਣਾ ਲਿਆ। ਬਾਪ ਦਾਦਾ ਤੇਰੇ