ਪੁਕਾਰਦੀ ਜੇ। ਦਗਾ ਮਾਂ ਦੇ ਨਾਲ ਨਾ ਕੋਈ ਕਰਦਾ ਸਾਕ ਸੇਖੋਂ ਦਾ ਤੁਧ ਚਿਤਾਰਦੀ ਜੇ। ਅਸੀਂ ਕਾਬੇ ਦੇ ਹਜ ਨੂੰ ਜਾਂਵਦੇ ਹਾਂ ਸਭ ਭੇਟ ਏ ਸਚੇ ਦਰਬਾਰ ਦੀ ਜੇ। ਤੈਨੂੰ ਲੋੜ ਜੇ ਧਨ ਦੀ ਹੋਵੇ ਬਚਾ ਮੈਥੋਂ ਮੰਗ ਏਹ ਬੋਲ ਉਚਾਰਦੀ ਜੇ। ਦੁਲਾ ਆਖਦਾ ਭੁਲ ਦਾ ਵਕਤ ਨਾਹੀ ਕੀਤੀ ਟੈਹਲ ਤੇ ਤੋਹਮਤਾਂ ਸਾਰਦੀ ਜੇ। ਜਦੋਂ ਦੁਲੇ ਨੇ ਸਾਫ ਜਵਾਬ ਦਿਤਾ ਫਿਰ ਹੋ ਗੁਸੇ ਉਹਨੂੰ ਤਾੜਦੀ ਜੇ। ਕਿਉਂ ਵੇ ਦੁਲਿਆ ਕਾਫਰਾ ਕੁਫਰ ਕਰਦਾ ਕਰੀਂ ਸੋਚ ਏਹ ਮੁਲਕ ਸਰਕਾਰ ਦੀ ਜੇ। ਕਿਸ਼ਨ ਸਿੰਘ ਨਾ ਮਿਲੇਗਾ ਕਖ ਮੂਲ ਆਵੇ ਫੌਜ ਜਾਂ ਸ਼ਾਹ ਦਰਬਾਰ ਦੀ ਜੇ।
ਦੁਲੇ ਨੇ ਬੇਗਮ ਦੇ ਸਿਰ ਦੇ ਵਾਲ ਮੁੰਨ ਕੇ ਕਢਣਾ
ਜਦੋਂ ਦੁਲੇ ਨੂੰ ਇਤਨੀ ਗਲ ਆਖੀ ਗੁਸਾ ਮੂਲ ਨ ਸਕਿਆ ਜਰ ਯਾਰੋ। ਚੇਹਰਾ ਲਾਲ ਤੇ ਅਖੀਆਂ ਮਘ ਰਹੀਆਂ[1] ਸੀਨਾ ਬੇਗਮ ਦਾ ਜਾਂਵਦਾ ਹਿਲ ਯਾਰੋ। ਦੌੜ ਕੈਂਚੀ ਹਥ ਵਿਚ ਲੈ ਕੇ ਗੁਤ ਵਢ ਦਿਤੀ ਵਿਚ ਇਕ ਪਲ ਯਾਰੋ। ਧਕੇ ਦੇ ਕੇ ਸਭ ਨੂੰ ਨਿਕਾਲ ਦਿਤੇ ਜਾਵੇ ਜਲਦ ਲਾਹੌਰ ਦੇ ਵਲ ਯਾਰੋ। ਜਾਓ ਸ਼ਾਹ ਨੂੰ ਦਸੋ ਜਾ ਹਾਲ ਸਾਰਾ ਵਾਂਗ ਅਗ ਦੇ ਹੋਵੇ ਜਲ ਬਲ ਯਾਰੋ। ਕਿਸ਼ਨ ਸਿੰਘ ਨੂੰ ਝਟ ਤਿਆਰ ਕਰਕੇ ਦੇਣਾ ਪਿੰਡੀ ਦੀ ਤਰਫ ਨੂੰ ਘਲ ਯਾਰੋ।
ਕੋਰੜਾ ਛੰਦ॥ ਦੁਲਾ ਕਹੇ ਬਚਾ ਬਚਾ ਕਾਹਨੂੰ ਬੋਲਦੀ। ਕਾਸਨੂੰ ਸੀ ਜਾਨ ਮੇਰੇ ਉਤੇ ਘੋਲਦੀ। ਮੇਰਾ ਨਹੀਂ ਸਾਕ ਕੋਈ ਤੇਰੇ ਨਾਲ ਨੀ। ਜਾਕੇ ਸੁਣਾਈਂ ਸ਼ਾਹ ਨੂੰ ਸਾਰਾ ਹਾਲ ਨੀ। ਹਜ ਦਾ ਜੀ ਰਸਤਾ ਬਹੁਤ ਦੂਰ ਦਾ। ਤਾਂਹੀ ਦੁਲਾ ਤੇਰਾ ਏਥੇ ਹਜ ਪੂਰਦਾ। ਸਭ ਦੇ ਹੀ ਨਾਮ ਤੇਰਾ ਲਾਵਾਂ ਨਾਲ ਨੀ। ਜਾ ਕੇ ਸੁਣਾਈਂ ਸ਼ਾਹ ਨੂੰ ਸਾਰਾ ਹਾਲ ਨੀ। ਹੋਰ ਕੋਈ ਤੇਰੇ ਦਿਲ ਬਾਕੀ ਹੋਇ ਨੀ। ਸੋ ਭੀ ਖੋਲ੍ਹਕੇ ਮੈਨੂੰ ਸੁਣਾਏ ਨੀ। ਰਸਤਾ ਸ਼ਤਾਬੀ ਨਹੀਂ ਜਾ ਕੇ ਭਾਲ ਨੀ। ਜਾਕੇ ਸੁਣਾਈਂ ਸ਼ਾਹ ਨੂੰ ਸਾਰਾ ਹਾਲ ਨੀ। ਖਾਤਰਾਂ ਮੈਂ ਤੇਰੀਆਂ ਨੀ ਖੂਬ ਕੀਤੀਆਂ। ਸ਼ਾਹ ਨੂੰ
- ↑ ਇੱਕ ਹੋਰ ਛਾਪ ਵਿੱਚ "ਵਖੀਆਂ ਮਝ ਰਹੀਆਂ" ਲਿਖਿਆ ਹੋਇਆ ਹੈ।