ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/5

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫)

ਲਵੇ ਰਾਣ ਮੀਆਂ। ਕਿਸ਼ਨ ਸਿੰਘ ਆਖੇ ਗੁਸੇ ਨਾਲ ਅਕਬਰ ਝੂਠ ਬੋਲੇ ਤਾਂ ਮਾਰਸਾਂ ਜਾਨ ਮੀਆਂ।

ਬਿਆਨ ਕਰਨਾ ਲਧੀ ਦਾ

ਤੇਰੇ ਅਗੇ ਮੈਂ ਅਰਜ਼ ਗੁਜ਼ਾਰਨੀ ਹਾਂ ਮੇਰੀ ਬਾਤ ਸੁਣੀ ਕੰਨ ਲਾਕੇ ਜੀ। ਤਨ ਮਨ ਲਾਕੇ ਮੈਂ ਪਾਲਿਆ ਹੈ ਨਹੀਂ ਰਖਿਆ ਕੁਛ ਛੁਪਾ ਕੇ ਜੀ। ਇਕ ਇਤਨਾ ਫਰਕ ਮਲੂਮ ਹੋਵੇ ਸਜੀ ਛਾਤੀ ਲਵੇ ਦੁਲਾ ਆਇਕੇ ਜੀ। ਖਬੀ ਛਾਤੀ ਦਾ ਦੁਧ ਘਟ ਸ਼ਹਿਜਾਦੇ ਨੂੰ ਮੈਂ ਤਾਂ ਛਡਦੀ ਕੁਲ ਪਿਲਾਇਕੇ ਜੀ। ਦੁਧ ਘਟ ਦਾ ਫਰਕ ਨਾ ਇਕ ਰਤੀ ਸੱਚੀ ਗਲ ਮੈਂ ਕਹੀ ਸੁਣਾਇਕੇ ਜੀ। ਭਾਵੇਂ ਮਾਰ ਤੇ ਛਡ ਤੂੰ ਬਾਦਸ਼ਾਹ ਸੱਚ ਦਸਿਆ ਬੋਲ ਖਲਾਇਕੇ ਜੀ। ਇਕ ਏਤਨਾ ਮੇਰਾ ਕਸੂਰ ਹੋਯਾ ਨਹੀਂ ਰਖਿਆ ਦੁਲਾ ਹਟਾਇਕੇ ਜੀ। ਕਿਸ਼ਨ ਸਿੰਘ ਨਾ ਏਹ ਸੀ ਖਬਰ ਮੈਨੂੰ ਹੋਵੇ ਅਸਰ ਉਸਦਾ ਫਿਰ ਜਾਇਕੇ ਜੀ।

ਬਾਦਸ਼ਾਹ ਨੇ ਕਸੂਰ ਮਾਫ ਕਰਨਾ ਅਤੇ ਦੁਲੇ ਨੂੰ ਪੜ੍ਹਾਉਣ ਲਈ ਕਹਿਣਾ

ਜਾ ਲਧੀਏ ਕੀਤਾ ਮੁਆਫ ਤੈਨੂੰ ਐਪਰ ਦੁਲੇ ਨੂੰ ਖੂਬ ਪੜ੍ਹਾਵਣਾ ਜੇ। ਖੋਟੇ ਲੋਕਾਂ ਦੇ ਵਿਚ ਨਾ ਬਹਿਣ ਦੇਣਾ ਖੂਬ ਅਦਬ ਅਦਾਬ ਸਿਖਾਵਨਾ ਜੇ। ਏਹਦੇ ਬਾਪ ਦਾਦੇ ਜੇਹੇ ਉਜਡ ਜੇਹੜੇ ਏਹਨਾਂ ਆਪਣੇ ਸੀਸ ਗੁਵਾਵਣਾ ਜੇ। ਦੁਲਾ ਇਲਮ ਵਿਚੋਂ ਹੁਸ਼ਿਆਰ ਹੋਵੇ ਫਿਰ ਇਸ ਨੂੰ ਅਸਾਂ ਬੁਲਾਵਣਾ ਜੇ। ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ ਦਰਜਾ ਇਸਨੂੰ ਖੂਬ ਦਲਾਵਣਾ ਜੇ। ਤਦੋਂ ਪਿੰਡੀ ਮੈਂ ਕਰਾਂਗਾ ਮਾਫ ਇਸ ਨੂੰ ਨਾਲ ਸ਼ਿਕਾਰ ਲੈ ਧਾਵਣਾ ਜੇ। ਖੁਸ਼ੀ ਨਾਲ ਦੋਵੇਂ ਪਿੰਡੀ ਵਲ ਮੁੜੇ ਦੋਵੇਂ ਖੂਬ ਸਮਾਨ ਦਿਖਾਵਣਾ ਜੇ। ਕਿਸ਼ਨ ਸਿੰਘ ਆਖਦਾ ਲਧੀ ਤਾਈਂ ਪੜਨੇ ਵਿਚ ਮਸੀਤ ਦੇ ਪਾਵਣਾ ਜੇ।

ਦੁਲੇ ਦਾ ਲਧੀ ਦੇ ਨਾਲ ਪਿੰਡ ਜਾਣਾ

ਲਧੀ ਸੰਦਲ ਬਾਰ ਦੇ ਵਿਚ ਜਾਕੇ ਦੁਲਾ ਪੁਤ ਨੂੰ ਇਹ ਫੁਰਮਾਂਵਦੀ ਜੇ। ਬਚਾ ਪੜ੍ਹਨ ਦੇ ਵਲ ਧਿਆਨ ਕਰ ਤੂੰ ਤੈਨੂੰ ਮਤੀ ਇਹ ਆਖ