ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੦)
ਬਾਦਸ਼ਾਹ ਨੇ ਦੁਲੇ ਦੀ ਮੌਤ ਸੁਨਣੀ ਅਤੇ ਸੇਖੋਂ ਨੇ ਹੀਰਾ ਚਟਣਾ ਲਾਹੌਰ ਵਿਚ
ਸ਼ੋਕ ਮਨਾਣਾ ਅਤੇ ਦੋਹਾਂ ਦਾ ਜਨਾਜਾ ਕਢ ਕੇ ਕਠਿਆਂ ਦਫਨਾਣਾ
ਅਤੇ ਵਰਲਾਪ ਕਰਨਾ ਦੁਲੇ ਦੀ ਔਰਤ ਦਾ
ਕੋਰੜਾ ਛੰਦ॥ ਆਈ ਤਦੋਂ ਹੋਸ਼ ਆਖੇ ਹਾਇ ਲਾੜਿਆ। ਸ਼ਾਹਾਂ ਨਾਲ ਵੈਰ ਪਾਇਆ ਕਾਹਨੂੰ ਲਾੜਿਆ। ਇਸ ਦੇ ਵਿਛੋੜੇ ਮੇਰਾ ਸੀਨਾ ਸਾੜਿਆ। ਸ਼ਾਹਾਂ ਨਾਲ ਵੈਰ ਪਾਇਆ ਕਾਹਨੂੰ ਲਾੜਿਆ। ਜੇ ਮੈਂ ਤੈਨੂੰ ਆਖਦੀ ਸੀ ਕਦੀ ਸਿਆਣਿਆਂ। ਬਦੀਆਂ ਸ਼ਾਹਾਂ ਨਾਲ ਕਾਹਨੂੰ ਚਾਣੀਆਂ। ਰੱਬ ਦਿਤਾ ਅੰਨ ਘਰ ਬੈਠੇ ਖਾਵਣਾ। ਵੈਰ ਤੂੰ ਸ਼ਾਹਾਂ ਨਾਲ ਨਹੀਂ ਸੀ ਪਾਵਣਾ। ਲਧੀ ਮਾਤਾ ਕਈ ਵਾਰ ਤੈਨੂੰ ਤਾੜਿਆ। ਸ਼ਾਹਾਂ ਨਾਲ ਵੈਰ ਪਾਇਆ ਕਾਹਨੂੰ ਲਾੜਿਆ।
॥ ਇੜੀ ॥