(੮)
ਫੜਾਂਵਦਾ ਜੇ। ਜਿਸ ਖੂਹੇ ਤੇ ਔਰਤਾਂ ਭਰਨ ਪਾਣੀ ਵਿਚ ਘੜੇ ਦੇ ਚਾ ਟਿਕਾਂਵਦਾ ਜੇ। ਜਿਹੜੀ ਘੜਾ ਉਠਾ ਕੇ ਆਂਵਦੀ ਸੀ ਤੁਰਤ ਮਾਰ ਗੁਲੇਲ ਤੁੜਾਂਵਦਾ ਜੇ। ਕਈ ਰੋਜ ਇਸ ਤੌਰ ਦੇ ਨਾਲ ਦੁਲਾ ਪਣਹਾਰੀਆਂ ਨੂੰ ਖੂਬ ਸਤਾਂਵਦਾ ਜੇ। ਕੋਈ ਆਵੇ ਨਜਦੀਕ ਜਾਂ ਫੜਨ ਖਾਤਰ ਵਾਂਗ ਮਿਰਗ ਦੇ ਫਾਲ ਲਗਾਂਵਦਾ ਜੇ। ਲੈ ਕੇ ਮੁੰਡਿਆਂ ਨੂੰ ਫੜੇ ਝਲ ਅੰਦਰ ਕਈ ਰੋਜ਼ ਨਾ ਪਿੰਡ ਵਿਚ ਆਂਵਦਾ ਜੇ। ਜਦੋਂ ਪਿੰਡ ਵੜਦਾ ਘੜੇ ਫੋੜਦਾ ਸੀ ਇਸ ਕੰਮ ਤੋਂ ਬਾਜ ਨਾ ਆਂਵਦਾ ਜੇ। ਕਦੀ ਪਿੰਡ ਆਵੇ ਕਦੀ ਬਾਹਰ ਜਾਵੇ ਕਈ ਰੋਜ਼ ਇਸ ਤੋਰ ਲੰਘਾਂਵਦਾ ਜੇ। ਜਿਸ ਰੋਜ਼ ਓਹ ਪਿੰਡੀ ਦੇ ਵਿਚ ਆਵੇ ਸ਼ੋਰ ਔਰਤਾਂ ਵਿਚ ਚਾ ਪਾਂਵਦਾ ਜੇ। ਕਿਸ਼ਨ ਸਿੰਘ ਸਭੇ ਲੱਧੀ ਦੇ ਕੋਲ ਜਾਵਨ ਜਦੋਂ ਬਹੁਤਾ ਦੁਲਾ ਅਕਾਂਵਦਾ ਜੇ।
ਕੋਰੜਾ ਛੰਦ- ਪੰਜ ਸਤ ਮੁੰਡੇ ਦੁਲਾ ਇਕਠੇ ਕਰਦਾ। ਹੋ ਬਚੇ ਅਲਗ ਸੀ ਦਲੀਲ ਕਰਦਾ। ਮਿਲੇ ਮੇਰੇ ਨਾਲ ਜੇ ਤਮਾਸ਼ਾ ਕਰਨਾ, ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਿੱਟੀ ਲੈ ਕੇ ਚਿਕਨੀ ਬਨਾਵੇ ਗੋਲੀਆਂ। ਮੁੰਡਿਆਂ ਨੂੰ ਬੋਲਕੇ ਸੁਣਾਵੇ ਬੋਲੀਆਂ। ਬੰਦ ਕਰੇ ਔਰਤਾਂ ਦਾ ਪਾਣੀ ਭਰਨਾ। ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਕੀਤੀਆਂ ਤਿਆਰ ਨੇ ਗੁਲੇਲਾਂ ਮੁੰਡਿਆਂ। ਕਰੇ ਭਲਾ ਕੌਣ ਅਗੇ ਪਿੰਡ ਗੁੰਡਿਆਂ। ਹੋਂਵਦੇ ਤਿਆਰ ਜਦੋਂ ਜੰਗ ਕਰਨਾ। ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਔਰਤਾਂ ਨੇ ਭਰ ਜਾਂ ਘੜੇ ਚਕ ਲਏ। ਮੁੰਡਿਆਂ ਨੇ ਤੁਰਤ ਨਿਸ਼ਾਨੇ ਕਰ ਲਏ। ਮਾਰਕੇ ਨਿਸ਼ਾਨਾ ਕਰ ਦੇਣ ਝਰਨਾ। ਪਿੰਡੀ ਕੋਲੋਂ ਅਸਾਂ ਮੂਲ ਨਹੀਂ ਡਰਨਾ। ਮਾਰਨੇ ਦੇ ਵਾਸਤੇ ਜੇ ਕੋਈ ਆਂਵਦਾ। ਮਾਰ ਕੇ ਛਲਾਂਗਾਂ ਝਲ ਵਲ ਜਾਂਵਦਾ। ਦਿਲ ਵਿਚ ਖੌਫ ਨਹੀਂ ਮੂਲ ਧਰਨਾ। ਪਿੰਡੀ ਕੋਲੋਂ ਅਸਾਂ ਨਹੀਂ ਮੂਲ ਡਰਨਾ। ਸਭੇ ਹੋ ਕੇ ਤੰਗ ਲਧੀ ਪਾਸ ਜਾਂਦੀਆਂ। ਦਿਲ ਵਾਲਾ ਹਾਲ ਸਾਰਾ ਜਾ ਸੁਨਾਦੀਆਂ। ਕਿਸ਼ਨ ਸਿੰਘ ਏਸ ਅਜ ਕਲ ਮਰਨਾ। ਪਿੰਡੀ ਕੋਲੋਂ ਅਸਾਂ ਨਹੀਂ