ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦਰਸ਼ਨ ਲਈ ਮੈਂ ਅਨੇਕਾਂ ਕਸ਼ਟ ਅਤੇ ਦੁੱਖ ਸਹਾਰੇ ਹਨ, ਉਹ ਮੇਰੇ ਦਰਿਆ ਦੇ ਉਸ ਪਾਰ ਅਹੁ ਸਾਹਮਣੇ ਖੜੇ ਹਨ! ਤੁਸੀਂ ਰਤਾ ਕ੍ਰਿਪਾ ਕਰਕੇ ਠਹਿਰ ਜਾਓ, ਜਿੱਥੇ ਤੁਸੀਂ ਏਡੀ ਮਿਹਰ ਕੀਤੀ ਹੈ, ਉੱਥੇ ਹੋਰ ਇਹ ਥੋੜੀ ਕਰ ਦਿਓ, ਦਰਿਆ ਨੂੰ ਜ਼ਰਾ ਲਹਿ ਜਾਣ ਦਿਓ।"

ਨਾਹਿੰ! ਅਬ ਹਮਾਰੇ ਠੈਰਬੇ ਕੋ ਈਹਾਂ ਕੁਝ ਕਾਮ ਨਹੀਂ, ਹਮ ਈਹਾਂ ਠਹਿਰ ਕਰ ਕਾ ਕਰਨੋ ਹੈ? ਵੇ ਦੋਨੋਂ ਉਸ ਪਾਰ ਠਾਰੇ ਹੈਂ ਤੋ ਹਮਕਾ ਕਾ ਗਰਜ਼ ਪਰੀ ਜੋ ਹਮ ਇਸ ਪਾਰ ਠੈਹਰੇਂ? ਜਾ ਕੇ ਗਰਜ਼ ਹੋਵੇਗੀ ਉਹ ਆਪ ਹਮਾਰੇ ਗਾਵ ਮੈਂ ਆ ਜਾਏਗੋ, ਹਮ ਈਹਾਂ ਨਹੀਂ ਠੇਹਰੇਂਗੇ। ਚੱਲ ਚੱਲ ਜਲਦੀ ਚੱਲ! ਸਾਂਝ ਭਈ ਜਾਤੀ ਹੈ। ਹਮ ਕਾ ਘਰ ਜੈਬੋ ਮੈਂ ਦੇਰ ਹੋਵਤ ਹੈ, ਅਭੀ ਹਮਕੋ ਆਠ ਕੋਸ ਚੱਲਣੋਂ ਹੈ ਅਰ ਦਿਨ ਥੋੜੋ ਰਹਿ ਗਯੋ ਹੈ।"

"ਭਰਾਵੋ! ਰਤਾ ਠਹਿਰ ਜਾਓ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ। ਮੈਂ ਤੁਹਾਡੇ ਪੈਰੀਂ ਪੈਂਦੀ ਹਾਂ, ਰਤਾ ਮਿਹਰ ਕਰੋ, ਤੁਸੀਂ ਬ੍ਰਹਮਣ ਲੋਕ ਹੋ, ਕੁਝ ਦੂਜੇ ਦਾ ਭਲਾ ਕਰੋ। ਜੇਕਰ ਤੁਹਾਨੂੰ ਦੇਰ ਹੁੰਦੀ ਹੈ ਤਾਂ ਤੁਸੀਂ ਜਾਓ! ਮੈਂ ਹੁਣ ਇਥੇ ਬੈਠਾਂਗੀ, ਮੈਂ ਹੁਣ ਏਹ ਥਾਂ ਛੱਡ ਕੇ ਨਹੀਂ ਜਾ ਸਕਦੀ, ਤੁਸੀਂ ਜਾਓ। ਮੈਂ ਤੁਹਾਡੇ ਗਾਂਵ ਵਿਚ ਆਪੋ ਆ ਜਾਵਾਂਗੀ।"

"ਤੂ ਕੈਸੇ ਨਹੀਂ ਚਲੇਗੀ, ਹਮ ਤੋਹਿ ਖੈਂਚ ਕਰ ਲੇ ਜਾਏਂਗੇ।"

"ਹਾਇ! ਹਾਇ! ਖਿੱਚ ਕੇ ਤੁਸੀਂ ਕਿਉਂ ਲੈ ਜਾਓਗੇ? ਮੈਂ ਤੁਹਾਡਾ ਕੀ ਗੁਨਾਹ ਕੀਤਾ ਹੈ, ਕੁਝ ਰਹਿਮ ਕਰੋ।"

"ਅਰੇ ਬਿਗਾੜਯੋ ਨਾਹਿੰ ਤੋ ਕਾ ਭਯੋ? ਹਮ ਨੇ ਤੇਰੇ ਲੀਏ ਇਤਨੀ ਮੇਹਨਤ ਕਰੀ ਹੈ, ਹਮ ਤੋਹਿ ਕੈਸੇ ਛੋੜ ਕੇ ਜਾਏਂ? ਹਮ ਅਬ ਛਰਬੇ ਵਾਰੇ ਨਾਹੀਂ। ਦੇਖ! ਖਵਾਇਬੇ ਅਰ ਪਿਆਇਬੇ ਅਰ ਚਾਕਰੀ ਕਰਬੇ ਕੀ ਬਿਰੀਆ ਹਮ, ਔਰ ਜਬ ਕਛੁ ਕਾਮ ਕਾਜ ਕਰਬੇ ਕੇ ਲਾਇਕ ਭਈ ਹੈ ਤਬ ਤੋਹਿ ਖਸਮ ਯਾਦ ਆਯੋ ਹੈ? ਤੇਰੇ ਖਸਮ ਕੋ ਪਿਆਰ ਹੋਇਗ ਤੋਂ ਆਪ ਚਲਿਓ ਆਇਗੋ। ਵਾਕੇ ਪਾਵਨ ਮੇਂ ਕਾ ਮਹਿਦੀ ਲਗੀ ਹੈ?"

"ਅਰੋ, ਮਹਿੰਦੀ ਨਹੀਂ ਲੱਗੀ ਤਾਂ ਪਾਰਲੇ ਕਿਨਾਰੇ ਖੜੇ ਹਨ। ਭਰਾਵੋ! ਥੋੜ੍ਹੀ ਦੇਰ ਠਹਿਰ ਜਾਓ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਤੁਹਾਡੇ ਪੈਰੀਂ

177