ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੰਪਤੀ ਪਿਆਰ
ਨਹੀਂ ਚਲੇਗੀ?"
ਚੌਹਾਂ ਨੇ ਇਸੇ ਤਰ੍ਹਾਂ ਕੀਤਾ, ਜਦ ਉਸ ਨੂੰ ਡੋਲੀ ਡੰਡਾ ਕਰ ਕੇ ਚੁੱਕ ਲਿਆ ਤਾਂ ਉਹ ਹੱਥ ਪੈਰ ਮਾਰਨ ਲੱਗੀ, ਪਰ ਉਹਨਾਂ ਦੁਸ਼ਟਾਂ ਵਿੱਚੋਂ ਇਕ ਨੇ ਅਜਿਹੀ ਚਪੇੜ ਉਸ ਦੇ ਮੂੰਹ ਉੱਪਰ ਮਾਰੀ ਕਿ ਉਸ ਦੇ ਨੱਕ ਵਿੱਚੋਂ ਲਹੂ ਵਗ ਪਿਆ। ਬੱਸ ਨੱਕ ਦੇ ਲਹੂ ਅਤੇ ਅੱਖਾਂ ਦੇ ਰੋਣ ਨੇ ਉਸ ਦਾ ਸਾਰਾ ਮੂੰਹ ਲਾਲ ਕਰ ਦਿੱਤਾ, ਨਿਰਾਸ ਹੋ ਕੇ ਉਹ ਵਿਚਾਰੀ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਨ ਲੱਗੀ। ਜੋ ਇਸਤ੍ਰੀ ਪਹਿਲੇ ਕਈ ਮਨੁੱਖਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਚਖਾ ਚੁੱਕੀ ਸੀ, ਅੱਜ ਬੇਵੱਸ ਹੋ ਗਈ ਤੇ ਕੁਝ ਨਾ ਕਰ ਸਕੀ।
◎
179