ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੩੧

"ਬੜਾ ਗ਼ਜ਼ਬ ਹੋ ਗਿਆ। ਭਾਰੀ ਅਨਰਥ ਹੋ ਗਿਆ!" ਦਾ ਸ਼ੋਰ ਸਾਰੇ ਪਿੰਡ ਵਿਚ ਮੱਚ ਗਿਆ। ਇਕ ਨਗਰ ਦੇ ਪੱਛੋਂ ਵੱਲ ਇਕ ਹਵੇਲੀ ਦੇ ਅੱਗੇ ਸੈਂਕੜੇ ਮਨੁੱਖਾਂ ਦਾ ਇਕੱਠ ਬੱਝ ਗਿਆ। ਉਸ ਹਵੇਲੀ ਵਿਚ ਲੋਕਾਂ ਦੀ ਆਵਾਜਾਈ ਲੱਗੀ ਹੋਈ ਹੈ। ਉਸ ਭੀੜ ਦੇ ਮਨੁੱਖ ਅੰਦਰ ਹੋ ਕੇ ਬਾਹਰ ਆਉਣ ਵਾਲਿਆਂ ਨੂੰ ਘੇਰ ਘੇਰ ਕੇ ਪੁੱਛ ਰਹੇ ਹਨ, ਇਕ ਆਖਦਾ ਹੈ—"ਹਾਇ! ਹਾਇ! ਵੱਡਾ ਅਨਰਥ ਹੋ ਗਿਆ।" ਇੰਨੇ ਵਿਚ ਦੂਜਾ ਬੋਲ ਉੱਠਿਆ—"ਅਨਰਥ ਤਾਂ ਹੋ ਗਿਆ ਹੈ, ਪਰ ਵੱਡੇ ਅਚਰਜ ਦੀ ਗੱਲ ਹੈ, ਅੰਦਰੋਂ ਕੁੰਡਾ ਜਿਉਂ ਦਾ ਤਿਉਂ ਲੱਗਾ ਰਿਹਾ ਅਤੇ ਲੜਕਾ ਗੁੰਮ ਹੋ ਗਿਆ! ਲੜਕੇ ਨੂੰ ਪਤਾ ਨਹੀਂ ਕੋਈ ਭੂਤ ਚੁਕ ਕੇ ਲੈ ਗਿਆ ਕਿ ਹਵਾ ਉਡਾ ਕੇ ਲੈ ਗਈ। ਅਚਰਜ ਦੀ ਗੱਲ ਹੈ, ਕਿਸੇ ਹੋਰ ਨੇ ਕਿਹਾ— "ਆਹੋ ਜੀ ਸੱਚ ਹੀ ਹੈ ਦੇਖੋ ਨਾ ਉਹ ਵਿਚਾਰੇ ਪਤਾ ਨਹੀਂ ਕਿਤੇ ਮਾਰੇ ਮਾਰੇ ਫਿਰਦੇ ਹੋਣਗੇ ਅਤੇ ਪਿੱਛੋਂ ਇਹ ਬਿਜਲੀ ਪਈ! ਜਦ ਇਹ ਗੱਲ ਉਹ ਸੁਣਨਗੇ ਤਾਂ ਪਤਾ ਨਹੀਂ ਉਨ੍ਹਾਂ ਦਾ ਕੀ ਹਾਲ ਹੋਵੇਗਾ? ਪਰਮੇਸ਼੍ਵਰ ਭੀ ਸੜੇ ਪੁਰ ਲੂਣ ਥੱਪ ਰਿਹਾ ਹੈ!" "ਓਇ ਭਈ ਉਨ੍ਹਾਂ ਦਾ ਤਾਂ ਜੋ ਕੁਝ ਹੋਵੇਗਾ, ਸੋ ਹੋਵੇਗਾ, ਪਰ ਪਹਿਲੇ ਇਸ ਬੁੱਢੀ ਮਾਈ ਦੇ ਦੁੱਖ ਦਾ ਵਿਚਾਰ ਤਾਂ ਕਰੋ । ਇਹ ਤਾਂ ਪਹਿਲਾਂ ਹੀ ਉਹਨਾਂ ਦੇ ਵਿਛੋੜੇ ਫਿਰ ਸੁਕ ਕੇ ਤੀਲਾ ਹੋ ਰਹੀ ਹੈ ਅਤੇ ਉਪਰੋਂ ਇਹ ਬਿਜਲੀ ਪਈ।"

ਜਿਸ ਵੇਲੇ ਹਵੇਲੀ ਦੇ ਬਾਹਰ ਇਹ ਤੂਤ ਭੀਤੀਆਂ ਪਸਰ ਰਹੀਆਂ ਸਨ ਤਾਂ ਹਵੇਲੀ ਦੇ ਅੰਦਰ ਕੁਝ ਹੋਰ ਹੀ ਨਜ਼ਾਰਾ ਸੀ। ਉੱਥੇ ਇਕ ਸੱਤਰ ਅੱਸੀ ਵਰ੍ਹੇ ਦੀ ਬੁੱਢੀ ਤੀਵੀਂ ਆਪਣੀ ਛਾਤੀ ਪਿਟ ਪਿਟ ਰੋ ਰਹੀ ਸੀ ਅਤੇ ਦਸ ਬਾਰਾਂ ਜਣੇ ਉਸ ਨੂੰ ਧੀਰਜ ਦੇ ਰਹੇ ਸਨ। "ਹਾਇ! ਹਾਇ! ਮੈਂ ਲੁੱਟੀ ਗਈ,

ਮੈਂ ਲੁੱਟੀ ਗਈਂ ਦੀ ਹਾਲ-ਦੁਹਾਈ ਉਸ ਨੇ ਪਾ ਰੱਖੀ ਸੀ। ਉਸ ਨੂੰ ਇਸ

183