ਦੰਪਤੀ ਪਿਆਰ
ਜਿਹੜੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਸਨ, ਉਹ ਇਹ ਸਮਝਦੇ ਸਨ ਕਿ ਇਹ ਦੋਵੇਂ ਸੱਕੇ ਭਾਈ ਹਨ ਅਤੇ ਇਕ ਮਾਂ ਦੇ ਜਾਏ ਹਨ। ਇਸ ਵੇਲੇ ਬੁੱਢੀ ਭੀ ਸ਼ੋਕ ਨਾਲ ਜਰਜਰੀ ਹੋ ਰਹੀ ਸੀ ਅਤੇ ਉਸ ਦੀ ਨਜ਼ਰ ਵੀ ਕਮਜ਼ੋਰ ਹੋ ਗਈ ਸੀ, ਇਸ ਲਈ ਉਹ ਭੀ ਨਾ ਪਠਾਣ ਸਕੀ ਕਿ ਇਹ ਮੇਰਾ ਪੁੱਤਰ ਹੈ ਜਾਂ ਸੱਜਣ ਸਿੰਘ ਹੈ। ਉਸ ਦਾ ਸਾਰਾ ਦੁੱਖ ਦਰਦ ਬਹੁਤ ਅਨੰਦ ਵਿਚ ਪਲਟ ਗਿਆ। ਜਿਹੜੀ ਮਾਈ ਥੋੜੀ ਦੇਰ ਪਹਿਲੋ ਸੋਗ ਨਾਲ ਪਾਗਲ ਹੋ ਰਹੀ ਸੀ, ਉਹ ਹੁਣ ਖ਼ੁਸ਼ੀ ਨਾਲ ਮਸਤ ਹੋ ਗਈ, ਜਾਣੋਂ ਅੱਧੀ ਰਾਤੀਂ ਸੂਰਜ ਭਗਵਾਨ ਨੇ ਸਿਖਰ ਦੁਪਹਿਰਾ ਕਰ ਦਿੱਤਾ ਹੈ। ਉਸ ਨੇ ਉਠਦਿਆਂ ਸਾਰ ਕਿਹਾ:—
"ਪੁੱਤ੍ਰ! ਤੂੰ ਚੰਗੇ ਵੇਲੇ ਆਇਆ ਹੈਂ। ਹੁਣ ਮੈਂ ਤੈਨੂੰ ਦੇਖ ਕੇ ਜੀਆਂਗੀ, ਜ਼ਰੂਰ ਜੀਆਂਗੀ। ਬੱਚੂ! ਕਾਕਾ ਰਾਤ ਦਾ ਗੁੰਮ ਹੈ। ਪੁੱਤਰ ਤੇਰੀ ਵਹੁਟੀ ਕਿੱਥੇ ਹੈ? ਪੁਤ੍ਰ! ਹੋਰ ਕੰਮ ਪਿਛੋਂ ਕਰੀਂ, ਪਹਿਲਾਂ ਨਿੱਕੇ ਦੀ ਖੋਜ ਕੱਢ। ਨਿੱਕਾ ਰਾਤੀਂ ਮੇਰੇ ਪਾਸ ਸੁੱਤਾ ਹੋਇਆ ਸੀ, ਅੰਦਰੋਂ ਕੁੰਡੀ ਭੀ ਵੱਜੀ ਹੋਈ ਸੀ, ਪਤਾ ਨਹੀਂ ਅੰਦਰ ਕੇਹੀ ਡਾਇਣ ਉਸ ਨੂੰ ਪਈ ਅਤੇ ਚੁੱਕ ਕੇ ਲੈ ਗਈ! ਮੈਂ ਉਸ ਨੂੰ ਬਹੁਤ ਸਮਝਾਉਂਦੀ ਸਾਂ, ਪੁਤ੍ਰ! ਤੂੰ ਬਾਹਰ ਬਹੁਤਾ ਨਾ ਫਿਰਿਆ ਕਰ ਇਸ ਪਿੰਡ ਵਿਚ ਡਾਇਣਾਂ ਬਹੁਤ ਹਨ, ਪਰ ਉਹ ਅਜਿਹਾ ਜ਼ਿੱਦੀ ਹੋ ਗਿਆ ਸੀ ਕਿ ਕਦੇ ਅਰਾਮ ਨਾਲ ਘਰ ਨਹੀਂ ਬੈਠਦਾ ਸੀ। ਉਸ ਨੇ ਆਖਾ ਨਾ ਮੰਨਿਆਂ, ਅਤੇ ਇਹ ਗੱਲ ਹੋਈ। ਹਾਇ! ਹੁਣ ਮੈਂ ਕੀ ਕਰਾਂਗੀ? ਉਸ ਦੀ ਮਾਂ ਨੂੰ ਕੀ ਮੂੰਹ ਲੈ ਕੇ ਦਿਖਾਵਾਂਗੀ। ਪੁੱਤਰ! ਤੇਰੀ ਵਹੁਟੀ ਕਿੱਥੇ ਹੈ? ਪੁੱਤ੍ਰ! ਪੁੱਤ੍ਰ ਨੂੰ ਸੱਦ ਕੇ ਲੈ ਆ।” ਇਹ ਕਹਿੰਦੀ ਹੋਈ ਬੁੱਢੀ ਨੇ ਫੇਰ ਅੱਖਾਂ ਬੰਦ ਕਰ ਲਈਆਂ ਅਤੇ ਮੂਰਛਾ ਖਾ ਕੇ ਡਿੱਗ ਪਈ।
ਵੇਦ ਸੱਜਣ ਸਿੰਘ ਜੀ ਨੇ ਬੁੱਢੀ ਦੇ ਦੋ ਮਤਲਬ ਸਮਝੇ। ਇਕ ਤਾਂ ਇਹ ਕਿ ਘਰ ਦੇ ਅੰਦਰੋਂ ਰਾਤੀਂ ਲੜਕੇ ਨੂੰ ਕੋਈ ਉਡਾ ਕੇ ਲੈ ਗਿਆ ਹੈ, ਬੁੱਢੀ ਨੂੰ ਸ਼ੱਕ ਹੈ ਕਿ ਉਸ ਨੂੰ ਕੋਈ ਡਾਇਣ ਖਾ ਗਈ ਹੈ। ਦੂਜੇ ਉਸ ਨੇ ਮੈਨੂੰ ਆਪਣਾ ਪੁੱਤ੍ਰ ਸਮਝ ਲਿਆ ਹੈ। ਖ਼ੈਰ!
ਵੈਦ ਸੱਜਣ ਸਿੰਘ ਜੀ ਨੇ ਉਸ ਦੇ ਖ਼ਿਆਲ ਮੂਜਬ ਉਸ ਦੇ ਪੁੱਤਰ ਵਰਗਾ ਹੀ ਭਾਵ ਰੱਖ ਕੇ ਮਿੱਤਰ ਦੀ ਮਾਤਾ ਦਾ ਉਪਕਾਰ ਕੀਤਾ। ਭਾਵੇਂ
185