ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਰੋਟੀ ਭੀ ਸੇਕ ਦੋਗੀ ਤੋਂ ਕਾ ਚਿੰਤਾ ਹੈ। ਤੂੰ ਰਾਾਨੀ ਬਣੀ ਯਾ ਪੈ ਬੈਠੀ ਬੈਠੀ ਹੁਕਮ ਚਲਾਇਓ ਕਰੀਓ ਅਰ ਯੇ ਨੌਕਰ ਬਣ ਕੇ ਤੇਰੋ ਕਾਮ ਕਾਜ ਕੀਓ ਕਰੇਗੀ।"

"ਹੇ ਸੱਤ! ਸੰਤ ਮੇਰੇ ਕਾਮ ਕਰੰਗੀ, ਐਸੀ ਗੋਰੀ ਗੋਰੀ ਸੋਤ ਮੇਰੇ ਕਾਮ ਕਰੋਗੀ, ਮੇਰੇ ਕਾਮ! ਤੂੰ ਝੂਠ ਬੋਲੋ ਹੈ। ਯਾਕੋ ਆਵਤ ਹੀ ਤੂੰ ਮੋਹਿ ਨਿਕਾਸ ਬਾਹਰ ਕਰੈਗੋ। ਨਾ ਨਾ! ਮੁਝੇ ਸੋਤ ਨਾਹਿ ਚਾਹੀਏ। ਦੇਖ ਨਿਗੋੜੋ ਸੋਤ ਲਾਇਓ ਹੈ। ਏਕ ਬਰ ਮੇਰੋ ਤੋਂ ਪੂਰ ਪਾਰ ਲੇ। ਫੇਰ ਦੂਸਰੀ ਲੇ ਆਈਓ!"

"ਹਾ ਹਾ ਲਾਯੋ ਹੂੰ ਲਾਯੋ। ਬੋਲ ਤੂੰ ਕਾ ਕਹੇ ਹੈ? ਮੈਂ ਯਾਕੋਂ ਘਰ ਮੇਂ ਰਾਖੂੰਗੋ ਅਰ ਤੋਪੇ ਯਾਕੇ ਪਾਮ ਦਬਵਾਉਂਗੋ! ਤੂੰ ਕਹਾ ਮੇਰੀ ਮਾਲਕਿਨ ਹੈ ਜੋ ਤੇਰੇ ਕਹਿਬੇ ਸੇ ਮੈਂ ਯਾਇ ਨਿਕਾਸ ਦੂੰ। ਮੈਂ ਯਾਇ ਬੜੀ ਬੜੀ ਮੁਸਕਲਨ ਤੇ ਲਾਇਓ ਹੂੰ ਅਰ ਤੂੰ ਕਹੇ ਯਾਇ ਨਿਕਾਸ ਦੇ। ਨਿਕਾਸ ਕੈਸੇ ਦੇਊਂ?"

"ਕੈਸੇ ਨ ਨਿਕਾਸ ਦੇਗੋ? ਤੂੰ ਨਾ ਨਿਕਾਰੋਗੇ ਤੇ ਮੈਂ ਨਿਕਾਰਬੋ ਵਾਰੀ ਕੈਸੀ ਹੂੰ? ਜਾ ਬੀਰਾ ਤੂੰ ਜਾ! ਮੇਰੇ ਇਹਾਂ ਤੇਰੇ ਕਾਮ ਨਾਹਿ ਹੈ। ਤੂੰ ਤੋ ਕਾਹੂ ਰਾਜਾ ਕੇ ਇਹਾਂ ਰਹਿਬੇ ਲਾਇਕ ਹੈ। ਯਾਂ ਗਵਾਰ ਪੇ ਕੈਸੋ ਰੀਝ ਪਈ?"

"ਨਹੀਂ ਭੈਣ! ਇਹ ਅਤੇ ਇਸ ਦੇ ਤਿੰਨ ਹੋਰ ਸਾਥੀ ਮੈਨੂੰ ਜ਼ਬਰਦਸਤੀ ਪਕੜ ਲਿਆਏ ਹਨ! ਮੈਨੂੰ ਮੇਰੇ ਆਦਮੀ ਪਾਸੋਂ ਖੋਹ ਲਿਆਏ ਹਨ। ਮੇਰਾ ਪਤੀ ਵਿਚਾਰਾ ਪਾਰੋਂ ਮੈਨੂੰ ਛੁਡਾਉਣ ਲਈ ਚੜ੍ਹੀ ਹੋਈ ਨਦੀ ਵਿਚ ਕੁੱਦ ਪਿਆ। ਭਗਵਾਨ ਜਾਣੇ ਉਸ ਦੀ ਕੀ ਦਸ਼ਾ ਹੋਈ। ਮੈਨੂੰ ਇਹ ਚਾਰ ਉੱਥੋਂ ਬੰਨ ਕੇ ਲੈ ਆਏ ਹਨ। ਫੇਰ ਇਹਨਾਂ ਦੀ ਆਪਸ ਵਿਚ ਬੋਲ ਚਾਲ ਹੋਣ ਕਰ ਕੇ ਇਨਾਂ ਨੰਬਰਦਾਰ ਪਾਸੋਂ ਨਿਆਂ ਕਰਾਇਆ ਅਤੇ ਤੇਰਾ ਆਦਮੀ ਮੈਨੂੰ ਭੈਣ ਦੀ ਤਰ੍ਹਾਂ ਰੱਖਣ ਦਾ ਕਰਾਰ ਕਰ ਕੇ ਲੈ ਆਇਆ ਹੈ।"

"ਅਛੌ ਬਹਨਾ! ਤੂੰ ਜਾ! ਮੇਰੇ ਇਹਾਂ ਤੇਰੇ ਕੋਊ ਕਾਮ ਨਹੀਂ। ਤੇਰੇ ਜਹਾਂ ਮਨ ਹੋਇ ਤਹਾਂ ਤੂੰ ਜਾ। ਮੈਂ ਤੋਇ ਇਸ ਘਰ ਮੈਂ ਨਹੀਂ ਰਹਨ ਦੇਉਂਗੀ। ਤੂੰ ਰਹੇਗੀ ਤੋਂ ਏ ਨਿਪੂਤੋ ਤੋਹਿ ਸੋਤ ਬਨਾਇ ਕੇ ਮੋਹਿ ਦੁੱਖ ਦੈਗੋ।"

ਸਰੂਪ ਕੌਰ ਜਾਣ ਦੇ ਨਾਮ ਪਰ ਜੇਹੀ ਪ੍ਰਸੰਨ ਹੋਈ ਤੋਹੀ "ਸੋਤ ਸੋਤ "

193