ਦੰਪਤੀ ਪਿਆਰ
ਵਿਚ ਜਾ ਕੇ ਕੀ ਕਰਾਂਗੀ?"
"ਧੀਏ! ਬੇਸ਼ਕ, ਤੇਰਾ ਵਿਚਾਰ ਠੀਕ ਹੈ, ਪਰ ਅਸੀਂ ਇਸ ਵੇਲੇ ਤਿੰਨ ਮਨੁੱਖ ਹਾਂ, ਇਕ ਮੈਂ ਇਕ ਮੋਰੀ ਵਹੁਟੀ ਅਤੇ ਇਕ ਮੇਰੀ ਸੌ ਵਰ੍ਹੇ ਦੀ ਮਾਤਾ ਹੈ। ਹੋਰ ਮੇਰੇ ਘਰ ਵਿਚ ਕੋਈ ਮਨੁੱਖ ਨਹੀਂ, ਅਤੇ ਨਾ ਮੇਰਾ ਪਿੰਡ ਵਿਚ ਹੀ ਕੋਈ ਰਿਸ਼ਤੇਦਾਰ ਹੈ। ਤੂੰ ਡਰ ਨਹੀਂ, ਪਰਮੇਸ਼ਰ ਤੇਰੀ ਰਖਿਆ ਕਰੇਗਾ। ਉਹੋ ਮੇਰੀ ਗੱਲ ਨਿਭਾਵੇਗਾ, ਅਤੇ ਉਸ ਦੇ ਭਰੱਸੇ ਮੈਂ ਤੈਨੂੰ ਘਰ ਲੈ ਜਾਣਾ ਚਾਹੁੰਦਾ ਹਾਂ।"
"ਅੱਛਾ ਬਾਬਾ ਜੀ! ਆਪ ਗੁਰੂ ਦੇ ਸਿੰਘ ਅਤੇ ਭਗਤ ਹੋ, ਭਗਤਾਂ ਦੀ ਸੁਣਨ ਵਾਲਾ ਵਾਹਿਗੁਰੂ ਹੈਂ, ਮੈਨੂੰ ਜਿਸ ਤਰ੍ਹਾਂ ਹੁਕਮ ਕਰੋ ਮੈਂ ਤਿਆਰ ਹਾਂ। ਮੈਂ ਬਹੁਤ ਦੁੱਖ ਪਾ ਚੁਕੀ ਹਾਂ, ਇਸ ਲਈ ਮੈਨੂੰ ਹੁਣ ਦੁੱਖਾਂ ਦਾ ਡਰ ਨਹੀਂ।"
ਉਸ ਬਿਰਧ ਦੇ ਮੂੰਹੋਂ ਮਿੱਠੇ ਅਤੇ ਭਗਤੀ ਭਰੇ ਬਚਨ ਸੁਣ ਕੇ ਸਰੂਪ ਕੌਰ ਨੂੰ ਨਿਸਚਾ ਹੋ ਗਿਆ। ਭਾਵੇਂ ਉਸ ਨੂੰ ਵੇਸਵਾ ਦੀਆਂ ਗੱਲਾਂ ਅਤੇ ਬਾਬੂ ਦੇਵੀ ਸਹਾਇ ਦੇ ਬਚਨਾਂ ਉੱਪਰ ਭੀ ਨਿਸਚਾ ਹੋ ਗਿਆ ਸੀ, ਪਰ ਉਸ ਨਿਸਚੇ ਵਿਚ, ਅਤੇ ਇਸ ਨਿਸਚੇ ਵਿਚ ਬਹੁਤ ਫਰਕ ਸੀ। ਇਹ ਨਿਸਚਾ ਉਸ ਤਰਾਂ ਦਾ ਸੀ, ਜਿਸ ਤਰ੍ਹਾਂ ਉਸ ਦੇ ਮਨ ਵਿੱਚ ਸਰਦਾਰ ਜਗਜੀਵਨ ਸਿੰਘ ਦੇ ਘਰ ਜਾਣ ਵੇਲੇ ਹੋਇਆ ਸੀ। ਓਹ ਜਿਉਂ ਜਿਉਂ ਉਸ ਪਿੰਡ ਵਿਚ ਜਾ ਰਹੀ ਸੀ, ਤਿਉਂ ਤਿਉਂ ਉਸ ਦੇ ਮਨ ਵਿਚ ਖ਼ੁਸ਼ੀ ਵਧਦੀ ਜਾਂਦੀ ਸੀ, ਉਸ ਦੇ ਸ਼ੁਭ ਅੰਗ ਫਰਕ ਫਰਕ ਕੇ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਹੁਣ ਤੇਰੇ ਚੰਗੇ ਦਿਨ ਆ ਗਏ ਹਨ।
ਘਰ ਜਾ ਕੇ ਉਸ ਬਿਰਧ ਨੇ ਆਪਣੀ ਵਹੁਟੀ ਨੂੰ ਕਿਹਾ, ਲੈ ਭਗਵਾਨੇ! ਤੇਰੀ ਧੀ ਅੱਜ ਤੇਰੇ ਘਰ ਆਈ ਹੈ, ਇਸ ਨੂੰ ਪਿਆਰ ਦੇਹ ਅਤੇ ਇਸ ਦੀ ਸੇਵਾ ਕਰ, ਵਾਹਿਗੁਰੂ ਨੇ ਤੈਨੂੰ ਪਲੀ ਪਲਾਈ ਧੀ ਤੇਰੇ ਘਰ ਭੇਜ ਦਿੱਤੀ। ਉਸ ਬਿਰਧ ਦੀ ਵਹੁਟੀ ਖ਼ੁਸ਼ੀ ਖੁਸ਼ੀ ਆਈ ਅਤੇ ਸਰੂਪ ਕੌਰ ਨੂੰ ਜੱਫੀ ਪਾ ਕੇ ਮਿਲੀ। ਉਹਨਾਂ ਦਾ ਉਸ ਵੇਲੇ ਦਾ ਮਿਲਾਪ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਦਾ ਸੱਕੀਆਂ ਮਾਵਾਂ ਧੀਆਂ ਵਿਚ ਹੁੰਦਾ ਹੈ। ਦੋਹਾਂ ਦੀਆਂ ਅੱਖਾਂ ਵਿਚ ਪ੍ਰੇਮ ਦੇ ਹੰਝੂ ਆ ਗਏ। ਪੰਜ ਚਾਰ ਮਿੰਟ ਦੇ ਬਾਦ ਦੋਵੇਂ ਜਣੀਆਂ ਵੱਖ ਹੋਈਆਂ ਅਤੇ ਉਸ ਨੇ ਸਰੂਪ ਕੌਰ ਨੂੰ ਅੰਦਰ ਜਾ ਕੇ ਆਪਣੀ ਸੱਸ ਦਾ ਦਰਸ਼ਨ ਕਰਾਇਆ। ਸਰੂਪ ਕੌਰ ਨੇ ਉਸ ਦੇ ਚਰਨਾਂ ਉੱਤੇ ਸਿਰ ਰੱਖ ਕੇ ਮੱਥਾ
200