ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਿੰਟਾਂ ਦਾ ਕੰਮ ਹੈ। ਭਾਈ ਹੁਰੀਂ ਤਾਂ ਅਜੇ ਦਸ ਵਜੇ ਆਉਣਗੇ। ਤੂੰ, ਏਨੀ ਦੇਰ ਵਿੱਚ ਵੀਹ ਵਾਰੀ ਆ ਜਾ ਸਕਦੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖ਼ਬਰ ਵੀ ਨਹੀਂ ਲੱਗਣੀ।"

ਬੀਬੀ- 'ਖ਼ਬਰ ਭਾਵੇਂ ਹੋਵੇ ਨਾ ਹੋਵੇ, ਪਰ ਮੇਰਾ ਮਨ ਬਿਨਾਂ ਉਨ੍ਹਾਂ ਤੋਂ ਪੁੱਛ ਜਾਣ ਨੂੰ ਨਹੀਂ ਕਰਦਾ।"

ਬੁੱਢੀ-ਜਦ ਤੈਨੂੰ ਸੱਸ ਜਾਣ ਦਾ ਹੁਕਮ ਦੇਂਦੀ ਹੈ, ਫੇਰ ਉਨ੍ਹਾਂ ਕੋਲੋਂ ਨਾ ਪੁੱਛਿਆ ਤਾਂ ਕੀ ਹੋ ਗਿਆ? ਉਹ ਉਨ੍ਹਾਂ ਦੀ ਮਾਂ ਹੈ ਕਿ ਨਹੀਂ?

ਸੱਸ- 'ਆਹੋ ਧੀਏ, ਮੈਂ ਜੋ ਤੈਨੂੰ ਪਈ ਆਖਦੀ ਹਾਂ ਭਈ ਅਸਥਾਨ ਉੱਪਰ ਹੋ ਆਓ, ਉਥੋਂ ਤੱਕ ਜਾਣ ਵਿੱਚ ਕੀ ਡਰ ਹੈ? ਹੁਣੇ ਤਾਂ ਤੂੰ ਮੁੜ ਆਵੇਂਗੀ। ਮੈਂ ਜੇਕਰ ਇਹ ਗੱਲ ਪੁਤ ਨੂੰ ਆਖਾਂ ਤਾਂ ਕੀ ਉਹ ਨਹੀਂ ਮੰਨੇਗਾ? ਜਦ ਤੇਰੇ ਨਾਲ ਘਸੀਟੇ ਦੀ ਮਾਂ ਹੈ, ਫੇਰ ਤੈਨੂੰ ਕੀ ਡਰ ਹੈ?'

ਪਰੰਤੂ ਉਸ ਨੂੰ ਝਟਪਟ ਤੁਰਨ ਲਈ ਤਿਆਰ ਕਰਨ ਵਾਸਤੇ ਫਫੇਕੁੱਟਣ ਬੁੱਢੀ ਫਿਰ ਬੋਲੀ:–

"ਹਾਇ ਹਾਇ ਨੀ! ਮੈਨੂੰ ਤਾਂ ਗੱਲਾਂ ਵਿਚ ਚੇਤੇ ਹੀ ਨਾ ਰਿਹਾ ਵਿਚਾਰਾ ਘਸੀਟਾ ਭੁੱਖਾ ਭਾਣਾ ਚੱਲਿਆ ਗਿਆ ਹੋਵੇਗਾ। ਤੂੰ ਕਪੜਾ ਕਰ ਬੀਬੀ ਅਤੇ ਮੈਂ ਰਤਾ ਘਰ ਵੇਖੀ ਆਵਾਂ। ਕਿਧਰੇ ਉਹ ਬੂਹਾ ਖੁੱਲ੍ਹਾ ਨਾ ਛੱਡ ਗਿਆ ਹੋਵੇ। ਉਹ ਚੰਦਰਾ ਵੱਡਾ ਮੂੰਹ ਤਾਣਾ ਹੈ।"

ਇਹ ਆਖਦੀ ਹੋਈ ਬੁੱਢੀ ਆਪਣੇ ਘਰ ਗਈ ਅਤੇ ਝੱਟ ਮੀਰ ਮੁਹੰਮਦ ਨੂੰ ਜਾ ਖ਼ਬਰ ਦਿਤੀ। ਉਸ ਨੇ ਝੱਟ ਪੱਟ ਜਾ ਕੇ ਤਿਆਰੀ ਕੀਤੀ ਅਤੇ ਰਾਹ ਉਡੀਕਣ ਲੱਗਾ।

ਕੋਈ ਦਸਾਂ ਮਿੰਟਾਂ ਵਿਚ ਉਹ ਬੁੱਢੀ ਮੁੜ ਕੇ ਆ ਗਈ। ਰਾਤ ਪੈ ਚੱਲੀ ਸੀ, ਦੀਵੇ ਬਲ ਚੁਕੇ ਸਨ। ਸਰੂਪ ਕੌਰ ਦਾ ਮਨ ਜਾਣ ਨੂੰ ਨਾ ਕਰੇ, ਪਰ ਸੱਸ ਦੇ ਕਹਿਣ ਕਰ ਕੇ ਉਹ ਤਿਆਰ ਹੋਈ। ਬੁੱਢੀ ਆਪਣੀ ਡੰਗੋਰੀ ਟੋਕਦੀ ਟੋਕਦੀ, ਅੱਗੇ ਹੋ ਤੁਰੀ। ਸਰੂਪ ਕੌਰ ਦਾ ਦਿਲ ਘਰੋਂ ਬਾਹਰ ਨਿਕਲਣ ਸਾਰ ਹੀ ਧੜਕਣ ਲੱਗ ਪਿਆ ਸੀ, ਅਤੇ ਉਹ ਜਾਣਾ ਚੰਗਾ ਨਹੀਂ ਸਮਝਦੀ ਸੀ, ਪਰ ਵਿਚਾਰੀ ਸੱਸ ਦੀ ਆਗਿਆ ਨਾ ਮੋੜ ਸਕੀ। ਜਦ ਗਲੀ ਮਹੱਲੇ ਲੰਘ ਕੇ

15