ਦੰਪਤੀ ਪਿਆਰ
ਸ਼ਕਤੀਮਾਨ ਹੈ। ਮੇਰੇ ਪਾਸ ਇਸ ਵੇਲੇ ਅਰਦਾਸ ਦੇ ਸਿਵਾ ਹੋਰ ਕੋਈ ਸ਼ਸਤਰ ਨਹੀਂ, ਜਿਸ ਨਾਲ ਮੈਂ ਆਪਣੇ ਸੱਤ ਦੀ ਰੱਖਿਆ ਕਰ ਸਕਾਂ। ਹੇ ਸੁਖ ਨਿਧਾਨ ਅਨਾਥਾਂ ਦੇ ਨਾਥ! ਮੇਰੀ ਰਖਿਆ ਕਰੋ ! ਪੰਜ ਮਿੰਟ ਪੂਰੇ ਹੋਇਆ ਚਾਹੁੰਦੇ ਹਨ । ਇਹ ਪਾਪੀ ਮੈਨੂੰ ਪਤਿਤ ਕਰਨਾ ਚਾਹੁੰਦਾ ਹੈ, ਕਿਰਪਾ ਕਰਕੇ ਆਪਣਾ ਬਲ ਦਿਉ ਜੋ ਮੈਂ ਇਸ ਦੁਸ਼ਟ ਕੋਲੋਂ ਆਪਣੀ ਰਖਿਆ ਕਰ ਸਕਾਂ।" ਇਸ ਤਰ੍ਹਾਂ ਜਦ ਸਰੂਪ ਕੌਰ ਵਾਹਿਗੁਰੂ ਅਗੇ ਬੇਨਤੀ ਕਰ ਰਹੀ ਸੀ ਤਾਂ ਉਸ ਦੇ ਚਿਤ ਵਿਚ ਇਕ ਗੱਲ ਉਪਜੀ ਜਿਸ ਨਾਲ ਉਸ ਨੂੰ ਸ਼ਾਂਤੀ ਮਿਲੀ ਅਤੇ ਉਹ ਚੁੱਪ ਹੋ ਗਈ । ਇਹ ਦੇਖ ਕੇ ਉਹ ਮਨੁੱਖ ਭੀ ਪਾਸ ਆਇਆ ਅਤੇ ਕਹਿਣ ਲੱਗਾ :-
"ਦੱਸ ਰੰਡੀਏ, ਹੁਣ ਕੀ ਆਖਦੀ ਹੈਂ ? ਅਜੇ ਵੀ ਵੇਲਾ ਹਈ, ਮੇਰਾ ਕਿਹਾ ਮੰਨ ਲੈ, ਕਿਉਂ ਖਾਹਮਖ਼ਾਰ ਆਪਣੀ ਜਾਨ ਗੁਵਾਉਣੀ ਹੈਂ ? (ਮੁੱਛਾਂ ਉਤੇ ਹੱਥ ਫੇਰ ਕੇ) ਤੂੰ ਜਾਣਦੀ ਨਹੀਂ ਮੈਂ ਕੌਣ ਹਾਂ? ਮੈਂ ਚਾਹਵਾਂ ਤਾਂ ਤੇਰੇ ਉਸ ਭੜੂਏ ਖਸਮ ਨੂੰ ਹੁਣੇ ਅਗਲੀ ਦੁਨੀਆਂ ਵਿਚ ਭੇਜ ਦਿਆਂ।"
ਇਸ ਤੋ ਸਰੂਪ ਕੌਰ ਮਨ ਵਿਚ ਹੀ ਮੁਸਕ੍ਰਾਈ । ਆਪਣੇ ਮਨ ਵਿਚ ਕਿਹਾ ਬੱਚੂ ਤੂੰ ਉਸ ਨੂੰ ਅਗਲੀ ਦੁਨੀਆਂ ਵਿਚ ਭੇਜਦਾ ਹੈ ਕਿ ਦੇਖ ਮੈਂ ਤੈਨੂੰ ਦੋਜ਼ਖ਼ ਵਿਚ ਭੇਜਦੀ ਹਾਂ। ਵਾਹਿਗੁਰੂ ਮੇਰਾ ਸਹਾਇਕ ਹੋਇਆ ਹੈ ਅਤੇ ਉਸ ਨੇ ਮੈਨੂੰ ਬਚਾ ਲਿਆ ਹੈ । ਪਰ ਉਪਰੋਂ ਹੱਥ ਜੋੜ ਕੇ ਕਹਿਣ ਲੱਗੀ:-ਭਲਿਆ ਲੋਕਾ ! ਰੱਬ ਦੇ ਵਾਸਤੇ ਮੈਨੂੰ ਕੁਝ ਨਾ ਆਖ ! ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਬੇਨਤੀ ਕਰਦੀ ਹਾਂ, ਕੁਝ ਰੱਬ ਦਾ ਭਉ ਕਰ ਨਹੀਂ ਤਾਂ ਇਸ ਦਾ ਨਤੀਜਾ ਤੇਰੇ ਲਈ ਚੰਗਾ ਨਹੀਂ ਹੋਵੇਗਾ।"
"ਓ ਕੰਬਖਤ ! ਮੈਨੂੰ ਨਤੀਜਾ ਸ਼ਤੀਜਾ ਆਖ ਕੇ ਕਿਉਂ ਪਈ ਡਰਾਉਂਦੀ ਹੈਂ, ਮੈਂ ਤੇਰੇ ਇਨ੍ਹਾਂ ਢਕੌਸਲਿਆਂ ਨਾਲ ਡਰਨ ਵਾਲਾ ਨਹੀਂ ਹਾਂ, ਮੈਂ ਇਨਸਾਨ ਹਾਂ, ਮੈਂ ਇਨਸਾਨ ਦਾ ਪੁੱਤਰ ਹਾਂ, ਜਿਸ ਨੇ ਵੱਡੇ ਭਾਰੀ ਹੈਵਾਨ ਹਾਥੀ ਨੂੰ ਭੀ ਕਾਬੂ ਕਰ ਰੱਖਿਆ ਹੈ । ਚੱਲ ਉੱਠ ਛੇਤੀ ਕਰ, ਨਹੀਂ ਤਾਂ ਮੈਂ ਘਸੀਟ ਕੇ ਭੀ ਤੈਨੂੰ ਲੈ ਜਾਵਾਂਗਾ।" ਦੋ ਤਿੰਨ ਮਿੰਟ ਤੱਕ ਜਦ ਸਰੂਪ ਕੌਰ ਨਾ ਉੱਠੀ,ਤਾਂ ਉਸ ਨੇ ਜ਼ੋਰ ਨਾਲ ਹੱਥ ਫੜ ਕੇ ਘਸੀਟਿਆ, ਘਸੀਟਦਾ ਘਸੀਟਦਾ
20