ਦੰਪਤੀ ਪਿਆਰ
ਸਭ ਭੰਗ ਕਰਨਾ ਚਾਹੁੰਦਾ ਹੈਂ ? ਤੂੰ ਨਹੀਂ ਜਾਣਦਾ ਕਿ ਸਤਵੰਤੀਆਂ ਆਪਣੇ
ਸਤ ਨੂੰ ਪ੍ਰਾਣਾ ਨਾਲੋਂ ਵੀ ਵਧ ਕਰਕੇ ਰੱਖਦੀਆਂ ਹਨ ? ਓਏ ਹਰਾਮੀ ! ਤੂੰ
ਵਿਸ਼ਟਾ_ਖੋਰ ਹੋ ਕੇ ਮਿਠਾਈ ਖਾਣ ਦੀ ਇੱਛਾ ਕਰਦਾ ਹੈਂ ? ਲੈ ਪਾਪੀਆ, ਜਿਸ
ਗਊ ਨੂੰ ਤੂੰ ਮਾਰਨਾ ਚਾਹੁੰਦਾ ਸੀ ਉਹ ਗਊ ਤੇਰਾ ਸਿਰ ਵੱਢਦੀ ਹੈ, ਦੱਸ ਕੀ
ਆਖਦਾ ਹੈਂ? ਹੁਣ ਤੇਰੀ ਮੌਤ ਵਿਚ ਦੇਰ ਨਹੀਂ। ਕੋਈ ਖ਼ੁਦਾ ਪਰਮੇਸ਼ਰ
ਹਈ ਤਾਂ ਉਸਨੂੰ ਯਾਦ ਕਰ ਲੈ । ਆਪਣੀ ਅਜੇਹੀ ਨਾਜ਼ੁਕ ਦਸ਼ਾ ਦੇਖ ਕੇ
ਥਾਣੇਦਾਰ ਨੂੰ ਬਹੁਤ ਸਦਮਾ ਪਹੁੰਚਾ, ਉਹ ਇਕ ਵਾਰੀ ਫੇਰ ਸਰੂਪ ਕੌਰ ਨੂੰ
ਡੇਗਣ ਦਾ ਜਤਨ ਕਰਨਾ ਚਾਹੁੰਦਾ ਸੀ, ਪਰ ਉਸ ਦੀਆਂ ਬਲਦੀਆਂ ਹੋਈਆਂ
ਅੱਖਾਂ ਵੇਖ ਕੇ ਅਜਿਹਾ ਡਰਿਆ ਕਿ ਉਸ ਦੇ ਸਰੀਰ ਵਿਚ ਹਿਲਣ ਜੋਗੀ
ਤਾਕਤ ਨਾ ਰਹੀ । ਉਸ ਨੇ ਸਮਝ ਲਿਆ ਕਿ ਹੁਣ ਮੌਤ ਆਈ, ਇਹ ਮੈਨੂੰ
ਹੁਣ ਨਹੀਂ ਛੱਡਣ ਲੱਗੀ, ਡਰਦੇ ਮਾਰੇ ਉਸ ਦਾ ਸਰੀਰ ਮੁੜ੍ਹਕੋ-ਮੁੜ੍ਹਕੀ ਹੋ
ਗਿਆ । ਆਵਾਜ਼ ਬੈਠ ਗਈ ਅਤੇ ਉਸ ਨੇ ਬਹੁਤ ਨੀਵੀਂ ਆਵਾਜ਼ ਵਿਚ
ਵਾਸਤੇ ਪਾਏ।
"ਮਾਈ ਮੈਨੂੰ ਬਖ਼ਸ਼ ਲੈ !ਨਹੀਂ ਜਾਣਦਾ ਕਿ ਸਿਖਣੀਆਂ ਐਸੀਆਂ ਜ਼ੋਰਾਵਰ ਰੁਹੇਲੀਆਂ ਹੁੰਦੀਆਂ ਹਨ।ਹੇ ਮਾਤਾ ! ਮੇਰੇ ਉੱਪਰ ਹੁਣ ਦਇਆ ਕਰ ਮੈਂ ਆਪਣੇ ਕੀਤੇ ਦਾ ਫਲ ਪਾ ਲਿਆ ਹੈ। ਮੈਂ ਜ਼ਰੂਰ ਮਰਨ ਦੇ ਯੋਗ ਹਾਂ। ਮੈਂ ਕੰਮ ਹੀ ਅਜਿਹਾ ਕੀਤਾ ਹੈ ਕਿ ਜਿਸ ਦੀ ਸਜ਼ਾ ਮੌਤ ਹੈ, ਪਰ ਅੰਮਾਂ ! ਮੈਂ ਹੁਣ ਤੇਰਾ ਪੁੱਤ ਹਾਂ ਅਤੇ ਤੂੰ ਮੇਰੀਾਂ ਮਾਂ ਹੈ।ਮੈਂ ਤੈਥੋਂ ਝੋਲੀ ਅੱਡ ਕੇ ਭਿਖਿਆ ਮੰਗਦਾ ਹਾਂ । ਤੂੰ ਔਰਤ ਨਹੀਂ ਖ਼ੁਦਾ ਦੀ ਕੁਦਰਤ ਹੈਂ। ਮੇਰੇ ਜੇਹੇ ਨਾਲਾਇਕਾਂ ਨੂੰ ਮੱਤ ਦੇਣ ਵਾਸਤੇ ਤੈਂ ਔਰਤ ਦੀ ਸ਼ਕਲ ਅਖ਼ਤਿਆਰ ਕੀਤੀ ਹੈ। ਮਾਤਾ ! ਮੇਰੀ ਜਾਨ ਬਖ਼ਸ਼ । ਮੈਂ ਅੱਜ ਤੋਂ ਕਿਸੇ ਔਰਤ ਨੂੰ ਨਹੀਂ ਛੇੜਾਂਗਾ । ਮੈਂ ਆਪਣਾ ਕਿੱਸਾ ਸੁਣਾ ਕੇ ਲੋਕਾਂ ਨੂੰ ਦੋਜ਼ਖ਼ ਜਾਣੋਂ ਰੋਕਾਂਗਾ । ਮਾਤਾ ! ਮੈਂ ਤੇਰੀ ਗਊ ਹਾਂ, ਮੇਰੀ ਹੁਣ ਰੱਖਿਆ ਕਰ। ਮੈਂ ਤੇਰੇ ਅੱਗੇ ਮੱਥਾ ਟੇਕਦਾ ਹਾਂ। ਮੇਰੀ ਮਾਤਾ ! ਰਹਿਮ ਕਰ।"
"ਪਾਪੀਆ ! ਬਦਮਾਸ਼ਾ ! ਹੁਣ ਤੂੰ ਆਪਣੀ ਜਾਨ ਬਚਾਉਣ ਲਈ ਚਾਲਾਂ ਖੇਡਦਾ ਹੈਂ ? ਬੱਚੂ ਕੁਝ ਜ਼ੋਰ ਹਈ ਤਾਂ ਅਜਮਾ ਲੈ । ਅਜੇ ਵੇਲਾ ਹਈ, ਅਜੇ
22