ਦੰਪਤੀ ਪਿਆਰ
ਭਾਈਏ ਦੀ ਹੱਟੀ ਗਈ ਹੈ। ਉਨ੍ਹਾਂ ਨੂੰ ਸੱਪ ਡੰਗ ਗਿਆ ਹੈ, ਅਤੇ ਕੱਪੜਿਆਂ ਨੂੰ ਅੱਗ ਲੱਗ ਜਾਣ ਦਾ ਮੈਨੂੰ ਪਤਾ ਨਹੀਂ।
ਇਹ ਸੁਣ ਕੇ ਸਰੂਪ ਕੌਰ ਨੇ ਝੱਟ ਪਟ ਪਾਣੀ ਪਾ ਕੇ ਅੱਗ ਬੁਝਾ ਦਿਤੀ ਅਤੇ ਫੇਰ ਦੀਵਾ ਜਗਾਇਆ। ਸਭ ਚੀਜ਼ ਵਸਤ ਦੇਖ ਭਾਲ ਕੇ ਉਸ ਨੇ ਕਾਕੇ ਨੂੰ ਕਿਹਾ-ਵਾਹਿਗੁਰੂ ਉਨ੍ਹਾਂ ਨੂੰ ਸੁਖੀ ਰੱਖੋ, ਵਾਹਿਗੁਰੂ! ਆਪਣੀ ਮਿਹਰ ਕਰ! ਚਲ ਕਾਕਾ, ਅਸੀਂ ਭੀ ਦੁਕਾਨ ਪੁਰ ਚੱਲੀਏ।” ਇਹ ਆਖ ਕੇ ਉਸ ਨੇ ਕਾਕੇ ਨੂੰ ਕੁੱਛੜ ਚੁੱਕ ਲਿਆ ਅਤੇ ਘਰ ਨੂੰ ਜੰਦਰਾ ਮਾਰ ਕੇ ਦੁਕਾਨ ਪੁਰ ਗਈ, ਉਥੇ ਜਾ ਕੇ ਕੀ ਦੇਖਦੀ ਹੈ ਕਿ ਪਤੀ ਭਿਆਨਕ ਦਸ਼ਾ ਵਿਚ ਹੈ। ਡੇਢ ਘੰਟਾ ਹੋ ਗਿਆ ਹੈ ਉਨ੍ਹਾਂ ਦੀ ਮੂਰਛਾ ਦੂਰ ਨਹੀਂ ਹੋਈ। ਹੱਥ ਦੀ ਨਾੜੀ ਅਤੇ ਦਿਲ ਦੀ ਧੜਕਣ ਦੇ ਸਿਵਾ ਹੋਰ ਸਾਰਾ ਸਰੀਰ ਜੜ੍ਹ ਹੋਇਆ ਪਿਆ ਹੈ । ਮਾਂ ਵਿਚਾਰੀ ਪਾਸ ਬੈਠੀ ਹੋਈ ਹੰਝੂਆਂ ਦੇ ਪਰਨਾਲੇ ਵਹਾ ਰਹੀ ਹੈ। ਨੌਕਰ ਗ਼ਰੀਬ ਸਿੰਘ ਮਾਲਕ ਦੇ ਪੈਰਾਂ ਨੂੰ ਕੋਈ ਦਵਾਈ ਮਲ ਰਿਹਾ ਹੈ। ਵੈਦਰਾਜ ਸੱਜਣ ਸਿੰਘ ਜੀ ਵਾਰ ਵਾਰ ਨਾੜੀ ਦੀ ਗਤੀ ਦੇਖ ਰਹੇ ਹਨ। ਅਜੇਹੀ ਦਸ਼ਾ ਦੇਖ ਕੇ ਸਰੂਪ ਕੌਰ ਪਾਸੋਂ ਰਿਹਾ ਨਾ ਗਿਆ ਅਤੇ ਰੋਣ ਲੱਗੀ। ਸੱਜਣ ਸਿੰਘ ਜੀ ਨੋ ਉਸ ਨੂੰ ਸਮਝਾਇਆ ਅਤੇ ਧੀਰਜ ਦਿੱਤਾ ਭਈ ਰੋਣ ਦਾ ਕੋਈ ਕੰਮ ਨਹੀਂ, ਹੌਸਲਾ ਰੱਖ। ਪਤੀ ਦੀ ਸੇਵਾ ਕਰ। ਦਵਾਈ ਲੈ ਕੇ ਤੂੰ, ਪਤੀ ਦੇ ਹੱਥਾਂ ਉੱਪਰ ਮਲ 1 ਵੈਦ ਜੀ ਦੇ ਕਹੇ ਅਨੁਸਾਰ ਗਰੀਬ ਸਿੰਘ ਪੈਰਾਂ ਨੂੰ ਅਤੇ ਸਰੂਪ ਕੌਰ ਹੱਥਾਂ ਨੂੰ ਦਵਾਈ ਮਲਣ ਲਗੇ। ਵੈਦਰਾਜ ਜੀ ਨੇ ਆਪ ਇਕ ਨਸ਼ਤ੍ਰ ਨਾਲ ਮੱਥੇ ਉੱਪਰ ਚੀਰ ਦੇ ਕੇ ਦਵਾਈ ਭਰੀ ਅਤੇ ਉਸਨੂੰ ਅੰਗੂਠੇ ਨਾਲ ਮਸਲਣ ਲਗੇ। ਕਰੀਬ ਕੋਈ ਅੱਧ ਘੰਟੇ ਬਾਦ ਜਾ ਕੇ ਭਾਈ ਹੁਰਾਂ ਨੇ ਸਰੀਰ ਹਿਲਾਇਆ ਅਤੇ ਅੱਖਾਂ ਖੋਲ੍ਹੀਆਂ, ਪਰ ਕਮਜ਼ੋਰੀ ਦੇ ਮਾਰੇ ਫੇਰ ਬੰਦ ਕਰ ਲਈਆਂ। ਸੱਜਣ ਸਿੰਘ ਜੀ ਨੇ ਆਪਣਾ ਇਲਾਜ ਸ਼ੁਰੂ ਰੱਖਿਆ। ਇਸ ਤਰ੍ਹਾਂ ਕਰੀਬ ਜਦ ਫੇਰ ਪੰਦਰਾਂ ਮਿੰਟ ਗੁਜ਼ਰੇ ਤਾਂ ਭਾਈ ਹੁਰਾਂ ਨੇ ਅੱਖਾਂ ਖੋਲ੍ਹੀਆਂ ਅਤੇ ਕੁਝ ਹਿੰਮਤ ਕਰਕੇ ਉੱਠ ਬੈਠੇ! ਉਨ੍ਹਾਂ ਦੀ ਦਸ਼ਾ ਇਸ ਵੇਲੇ ਇਕ ਨੀਂਦ ਵਿਚੋਂ ਉਠੇ ਹੋਏ ਆਦਮੀ ਵਰਗੀ ਸੀ । ਨੂੰ ਯਾਦ ਨਹੀਂ ਕਿ ਸਾਨੂੰ ਸੱਪ ਡੰਗ ਗਿਆ ਸੀ ਅਤੇ ਇਸ ਲਈ ਲੋਕ ਇਕੱਠੇ ਹਨ। ਉਨ੍ਹਾਂ ਨੇ ਅਸਚਰਜ
26