ਦੰਪਤੀ ਪਿਆਰ
ਵਾਹਿਗੁਰੂ ਨੇ ਦਿਖਾਲ ਦਿਤਾ ਹੈ ਕਿ ਜੋ ਆਪਣੇ ਧਰਮ ਦੀ ਰਖ੍ਯਾ ਕਰਨੀ ਚਾਹੁੰਦੀ ਹੈ ਮੈਂ ਉਸ ਦੀ ਇਸ ਤਰ੍ਹਾਂ ਸਹਾਇਤਾ ਕਰਦਾ ਹਾਂ। ਇਹ ਇਕ ਵਾਹਿਗੁਰੂ ਦੀ ਮਾਇਆ ਹੈ। ਤੂੰ ਧੰਨ ਹੈਂ! ਤੇਰੇ ਜੋਹੀ ਇਸਤ੍ਰੀ ਪਾ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰਾ ਘਰ ਭੀ ਪਵਿੱਤਰ ਹੋ ਗਿਆ ਹੈ। ਤੇਰੀ ਪਤੀ ਭਗਤੀ ਨੇ ਸੰਸਾਰ ਨੂੰ ਦਿਖਾਲ ਦਿੱਤਾ ਹੈ ਕਿ ਇਸ ਮਹਾਂ ਘੋਰ ਕਲਜੁਗ ਵਿਚ ਜੇਕਰ ਕੋਈ ਪੁੰਨ ਦਾ ਸਥਾਨ ਹੈ, ਜੋ ਕੋਈ ਤੀਰਥ ਹੈ ਤਾਂ ਉਹ ਪਤਿਬ੍ਰਤਾ ਇਸਤ੍ਰੀਆਂ ਹੀ ਹਨ।
“ਸ੍ਵਾਮੀ ਜੀ! ਭਾਵੇਂ ਤੁਸੀਂ ਮੇਰਾ ਅਪਰਾਧ ਨਾ ਮੰਨੋ, ਪਰ ਮੈਨੂੰ ਆਗ੍ਯਾ ਨਾ ਮੰਗਣ ਦਾ ਪੂਰਾ ਫਲ ਪੂਰੀ ਸਜ਼ਾ ਮਿਲ ਚੁਕੀ ਹੈ। ਜਦ ਤੱਕ ਤੁਸੀਂ ਮੈਨੂੰ ਖਿਮਾਂ ਨਹੀਂ ਕਰੋਗੇ ਤਦ ਤੱਕ ਮੈਨੂੰ ਸੰਤੋਖ ਨਹੀਂ ਆਵੇਗਾ। ਜੇਕਰ ਤੁਸੀਂ ਮੈਨੂੰ ਸੱਚੇ ਦਿਲੋਂ ਪ੍ਰੇਮ ਕਰਦੇ ਹੋ, ਤਾਂ ਇਕ ਵਾਰ ਆਖ ਦਿਓ ਕਿ ਜਾਹ ਤੇਰਾ ਅਪਰਾਧ ਮਾਫ਼ ਕੀਤਾ।"
, "ਸਰੂਪ! ਤੂੰ ਮਾਤਾ ਜੀ ਦੀ ਆਗ੍ਯਾ ਮੰਨ ਕੇ ਗਈ ਸੈਂ ਇਸ ਲਈ ਤੇਰਾ ਤਾਂ ਇਸ ਵਿਚ ਕੋਈ ਵੀ ਅਪਰਾਧ ਨਹੀਂ, ਪਰ ਜੇਕਰ ਤੂੰ ਇਸ ਵਿੱਚ ਭੀ ਆਪਣਾ ਅਪਰਾਧ ਮੰਨਦੀ ਹੈਂ ਤਾਂ ਮੈਂ ਖਿਆ ਕਰਦਾ ਹਾਂ।" ਇਹ ਆਖ ਕੇ ਪਤੀ ਨੇ ਉਸ ਨੂੰ ਗਲ ਨਾਲ ਲਾ ਲਿਆ ਅਤੇ ਪਿਆਰ ਦਿੱਤਾ। ਸਰੂਪ ਕੌਰ ਦੇ ਮਨ ਦਾ ਦੁਖ ਸਾਰਾ ਨਵਿਰਤ ਹੋ ਗਿਆ, ਉਸ ਨੇ ਆਪਣੇ ਆਪ ਨੂੰ ਬਹੁਤ ਵਡਭਾਗੀ ਸਮਝਿਆ।
◎
31