ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮਿਲ ਕੇ ਗੱਲ ਗਿਣੀ, ਜਿਸ ਨੂੰ ਉਨ੍ਹਾਂ ਵੀ ਪਰਵਾਨ ਕਰ ਲਿਆ ਅਤੇ ਗੁਰ- ਮਰਯਾਦਾ ਅਨੁਸਾਰ ਗੁਰਮੁੱਖ ਸਿੰਘ ਦਾ ਵਿਆਹ ਹੋ ਗਿਆ। ਵਿਆਹ ਦੇ ਪੰਦਰਾਂ ਦਿਨ ਬਾਦ ਭਾਈ ਗੱਜਣ ਸਿੰਘ ਜੀ ਨੇ ਆਪਣੀ ਜਾਗੀਰ ਵੱਲ ਜਾਣ ਦੀ ਤਿਆਰੀ ਕੀਤੀ। ਆਪਣੀ ਵਹੁਟੀ, ਪੁਤ੍ਰ ਅਤੇ ਨੂੰਹ ਨੂੰ ਨਾਲ ਲੈ ਕੇ ਹੌਲੀ ਹੌਲੀ ਮੰਜ਼ਲਾਂ ਕਰਦੇ ਉਹ ਆਪਣੇ ਪਿੰਡ ਜਾ ਪੁੱਜੇ, ਅਤੇ ਆਨੰਦ ਨਾਲ ਰਹਿਣ ਲੱਗੇ।

ਸੰਮਤ ੧੮੭੫ ਵਿਚ ਮਾਘ ਦੇ ਮਹੀਨੇ ਭਾਈ ਗੱਜਣ ਸਿੰਘ ਜੀ ਦਾ ਚਲਾਣਾ ਹੋ ਗਿਆ। ਹੁਣ ਸਾਰੇ ਘਰ ਦਾ ਭਾਰ ਭਾਈ ਗੁਰਮੁਖ ਸਿੰਘ ਦੇ ਸਿਰ ਆ ਪਿਆ। ਉਸ ਨੇ ਜ਼ਮੀਨ ਦਾ ਅੱਧ ਲੈਣਾ ਕਰ ਕੇ ਰਾਹਕਾਂ ਨੂੰ ਦੋ ਦਿੱਤੀ ਅਤੇ ਆਪ ਪਿੰਡ ਵਿਚ ਜੀ-ਪਰਚਾਵੇ ਵਾਸਤੇ ਦੁਕਾਨ ਕਰ ਲਈ।

ਜਿਸ ਵੇਲੇ ਥਾਣੇਦਾਰ ਅਮੀਰ ਅਲੀ ਨੇ ਸਤਵੰਤੀ ਸਰੂਪ ਕੌਰ ਨੂੰ ਆਪਣੇ ਜਾਲ ਵਿਚ ਫਸਾਇਆ ਸੀ, ਉਸ ਵੇਲੇ ਉਨ੍ਹਾਂ ਦੇ ਕਾਕੇ ਧਿਆਨ ਸਿੰਘ ਦੀ ਉਮਰ ਪੰਜਾਂ ਵਰ੍ਹਿਆਂ ਦੀ ਸੀ। ਉਨ੍ਹਾਂ ਦਿਨਾਂ ਵਿਚ ਬੁਖਾਰ ਦਾ ਬਹੁਤ ਜ਼ੋਰ ਸੀ। ਸੋ ਕਾਕਾ ਭੀ ਕਈ ਦਿਨਾਂ ਤੋਂ ਉਸ ਬੁਖ਼ਾਰ ਨਾਲ ਪਿਆ ਹੋਇਆ ਸੀ, ਪਰ ਥਾਣੇਦਾਰ ਵਾਲੀ ਗੱਲ ਦੇ ਪਿਛੋਂ ਉਸ ਨੂੰ ਭੀ ਵਾਹਿਗੁਰੂ ਦੀ ਕ੍ਰਿਪਾ ਨਾਲ ਅਰਾਮ ਆਉਣ ਲੱਗਾ ਅਤੇ ਕੁਝ ਦਿਨਾਂ ਵਿਚ ਹੀ ਉਹ ਚੰਗਾ ਭਲਾ ਹੋ ਗਿਆ।

ਥਾਣੇਦਾਰ ਵਾਲੀ ਘਟਨਾ ਨੂੰ ਅੱਜ ਪੰਜ ਵਰ੍ਹੇ ਬੀਤ ਚੁੱਕੇ ਸਨ। ਉਸ ਥਾਣੇ ਉੱਪਰ ਕਈ ਥਾਣੇਦਾਰ ਆਏ ਅਤੇ ਗਏ, ਪਰ ਅਮੀਰ ਅਲੀ ਦਾ ਕੁਝ ਪਤਾ ਨਾ ਲੱਗਾ ਕਿ ਉਹ ਕਿਥੇ ਗਿਆ।

ਇਕ ਦਿਨ ਭਾਈ ਗੁਰਮੁਖ ਸਿੰਘ ਜੀ ਦਾ ਸਾਰਾ ਪਰਿਵਾਰ ਅਨੰਦ ਨਾਲ ਬੈਠਾ ਹੋਇਆ ਅੱਗ ਸੇਕ ਰਿਹਾ ਸੀ, ਮੱਘਰ ਦੇ ਦਿਨ ਸਨ ਅਤੇ ਨੰਢ ਕਾਫੀ ਪੈ ਰਹੀ ਸੀ। ਗੁਰ ਸਪਤਮੀ ਨੂੰ ਅਜੇ ਵੀਹ ਦਿਨ ਰਹਿੰਦੇ ਸਨ। ਭਾਈ ਗੁਰਮੁਖ ਸਿੰਘ ਦੀ ਮਾਤਾ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਹੁਣ ਮੇਰਾ ਬ੍ਰਿਧ ਸਰੀਰ ਹੈ,ਇਸ ਲਈ ਮੇਰਾ ਦਿਲ ਕਰਦਾ ਹੈ ਕਿ ਮੈਂ ਇਕ ਵਾਰੀ ਪਟਨੇ ਸਾਹਿਬ ਦੇ ਗੁਰਦਵਾਰੇ ਦਾ ਦਰਸ਼ਨ ਕਰਾਂ। ਨਾ ਜਾਣੀਏਂ ਸਰੀਰ ਕਿਸ ਵੇਲੇ ਛੁੱਟ ਜਾਵੇ, ਇਸ ਲਈ ਪੁੱਤ੍ਰ! ਜੇਕਰ ਤੂੰ ਹਿੰਮਤ ਕਰੇਂ ਤਾਂ ਅਸੀਂ ਦਰਸ਼ਨ ਕਰ ਹੀ ਲਈਏ। ਭਾਈ ਗੁਰਮੁਖ ਸਿੰਘ ਨੇ ਇਸ ਇੱਛਾ ਦੀ ਸ਼ਲਾਘਾ ਕੀਤੀ ਅਤੇ ਸਾਰਾ ਪਰਿਵਾਰ ਪਟਨੇ ਸਾਹਿਬ ਜਾਣ ਲਈ ਤਿਆਰ ਹੋਇਆ। ਦੂਜੇ ਦਿਨ ਹੀ ਕੂਚ ਕਰ ਕੇ ਉਹ

33