ਦੰਪਤੀ ਪਿਆਰ
ਲਿਆ ਕੇ ਪਿਆਬ। ਅਬ ਕਹੋ ਦੇਰੀ ਕਰਤ ਹੋ?"
ਸਰੂਪ ਕੌਰ ਨੇ ਹੁਣ ਤੱਕ ਸ਼ਰਾਬ ਛੋਹਣੀ ਤਾਂ ਕਿਧਰੋਂ ਰਹੀ, ਅੱਖਾਂ ਨਾਲ ਦੇਖੀ ਭੀ ਨਹੀਂ ਸੀ, ਪਰ ਹੁਣ ਆਪਣੇ ਸਤੀਤ੍ਵ ਦੀ ਰੱਖਿਆ ਲਈ ਉਸ ਨੂੰ ਛੋਹਣੀ ਹੀ ਪਈ। ਉਸ ਨੇ ਬੋਤਲ ਖੋਲ੍ਹੀ ਅਤੇ ਇਕ ਕਟੋਰਾ ਲਬਾਲਬ ਮਲਾਹ ਨੂੰ ਭਰ ਦਿੱਤਾ। ਭਾਵੇਂ ਉਸ ਦੀ ਬਦਬੋ ਨਾਲ ਹੀ ਵਿਚਾਰੀ ਘਬਰਾ ਗਈ, ਪਰ ਕੀ ਕਰਦੀ। ਆਪਣਾ ਪਿੱਛਾ ਛੁਡਾਉਣ ਲਈ ਉਸ ਨੂੰ ਉਹ ਵਾਸ਼ਨਾ ਸਹਾਰਨੀ ਪਈ। ਜਦ ਪਹਿਲਾ ਕਟੋਰਾ ਉਹ ਗਟ ਗਟ ਪੀ ਗਿਆ ਤਾਂ ਉਸ ਨੇ ਦੂਜਾ ਭਰ ਦਿੱਤਾ। ਉਹ ਭੀ ਉਸ ਨੇ ਖਾਲੀ ਕਰਕੇ ਰੱਖ ਦਿਤਾ। ਫੇਰ ਸਰੂਪ ਕੌਰ ਨੇ ਦੂਜੀ ਬੋਤਲ ਖੋਲ੍ਹੀ। ਤੀਜਾ ਕਟੋਰਾ ਭਰ ਕੇ ਉਸ ਦੇ ਹੱਥ ਫੜਾਇਆ। ਉਹ ਤੀਜਾ ਕਟੋਰਾ ਪੀਂਦਾ ਗਿਆ ਅਤੇ ਧਰਤੀ ਉੱਪਰ ਲੇਟਦਾ ਗਿਆ। ਸਰੀਰ ਉਸ ਦਾ ਬਿਲਕੁਲ ਨਿਢਾਲ ਹੋ ਚੁਕਾ ਸੀ, ਫੇਰ ਭੀ ਉਸ ਨੇ ਥਥਲਾਂਦੀ ਹੋਈ ਜੀਭ ਨਾਲ ਕਿਹਾ:-
‘ਲਾ-ਲਾ-ਔ—ਰ _ਲਾ
‘ਅਬ ਤੋਂ ਥੋੜੀ ਰਹਿ ਗਈ ਹੈ।'
'ਵੇ-ਹੂ-ਹਮਕਾ-ਪਿਆਇਦੇ-ਰੀ।'
ਸਰੂਪ ਕੌਰ ਨੇ ਹੋਰ ਭੀ ਇਕ ਕਟੋਰਾ ਭਰ ਕੇ ਉਸ ਦੇ ਮੂੰਹ ਨਾਲ ਲਾ ਦਿੱਤਾ ਅਤੇ ਉਹ ਇਸ ਤਰ੍ਹਾਂ ਪੀ ਗਿਆ ਜਿਸ ਤਰ੍ਹਾਂ ਕੁੱਤਾ ਛਪਲ ਛਪਲ ਕਰ ਕੇ ਪਾਣੀ ਪੀਂਦਾ ਹੈ। ਹੁਣ ਉਹ ਬਿਲਕੁਲ ਬੇਸੁਧ ਹੋ ਗਿਆ ਸੀ। ਇਹ ਦੇਖ ਕੇ ਸਰੂਪ ਕੌਰ ਉਠ ਖੜੀ ਹੋਈ। ਉਸ ਨੇ ਆਪਣੇ ਮਨ ਵਿਚ ਕਿਹਾ—ਵਾਹਿਗਰੂ ਦੀ ਕ੍ਰਿਪਾ ਹੋ ਗਈ। ਇਸ ਪਾਪੀ ਦੇ ਪੰਜੇ ਵਿਚੋਂ ਉਸ ਨੇ ਬਚਾ ਲਿਆ ਹੈ। ਸੋ ਹੁਣ ਇੱਥੋਂ ਜਿੰਨੀ ਛੇਤੀ ਹੋ ਸਕੇ ਮੈਂ ਦੌੜ ਜਾਵਾਂ। ਇਹ ਵਿਚਾਰ ਕੇ ਸਰੂਪ ਕੌਰ ਉਥੋਂ ਨਦੀ ਦੇ ਕਿਨਾਰੇ ਦੌੜ ਪਈ।
ਰਾਤ ਦਾ ਯਾਰਾਂ ਬਾਰਾਂ ਵਜੇ ਦਾ ਵੇਲਾ ਸੀ। ਸਭ ਲੋਕ ਆਪੋ ਆਪਣੀ ਝੌਂਪੜੀ ਵਿਚ ਸੁੱਤੇ ਪਏ ਸਨ। ਪਰ ਮੁਸੀਬਤ ਦੀ ਮਾਰੀ ਸਰੂਪ ਕੌਰ ਲਈ ਆਤਮ-ਰੱਖਿਆ ਲਈ ਸਹੀ ਮੌਕਾ ਸੀ! ਪਹਿਲੇ ਦੋ ਮੀਲ ਤਾਂ ਉਹ ਇਕੋ-ਸਾਹੇ ਦੌੜੀ ਗਈ।
57