ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਤੇ ਭਾਰੀ ਉਪਕਾਰ ਕੀਤਾ ਹੈ। ਹੁਣ ਮੈਨੂੰ ਤੁਸੀਂ ਕਿਸੇ ਪਿੰਡ ਦਾ ਰਾਹ ਦੱਸ ਕੇ ਜਾਣਾ ਹੋਵੇ ਜਾਓ।"

"ਭੈਣ ਜੀ! ਤੁਸੀਂ ਅਸੀਂ ਇਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹਾਂ। ਸੋ ਮੇਰਾ ਘਰ ਤੁਹਾਡਾ ਘਰ ਹੈ। ਤੁਸੀਂ ਮੇਰੇ ਘੋੜੇ ਉਤੇ ਚੜ੍ਹ ਕੇ ਚੱਲੋ ਅਤੇ ਅਰਾਮ ਕਰੋ; ਫੇਰ ਜਿਥੇ ਤੁਸੀਂ ਆਖੋਗੇ ਉਥੇ ਤੁਹਾਨੂੰ ਮੈਂ ਖੁਚਾ ਦਿਆਂਗਾ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਦਿਆਂਗਾ, ਵਾਹਿਗੁਰੂ ਨੇ ਅੱਜ ਤੁਹਾਨੂੰ ਸਾਡੀ ਭੈਣ ਕਰਕੇ ਭੇਜਿਆ ਹੈ, ਕਿਉਂਕਿ ਸਾਡੀ ਇਕ ਭੈਣ ਤੁਹਾਡੇ ਵਰਗੀ, ਜਿਸ ਨੂੰ ਵਾਹਿਗੁਰੂ ਨੇ ਕੁਝ ਵਰ੍ਹੇ ਹੋਏ ਸੱਦ ਲਿਆ ਸੀ, ਅੱਜ ਫੇਰ ਕ੍ਰਿਪਾ ਕਰਕੇ ਭੇਜ ਦਿੱਤਾ ਹੈ। ਮੇਰੀ ਮਾਤਾ ਤੁਹਾਨੂੰ ਦੇਖ ਕੇ ਬਹੁਤ ਖ਼ੁਸ਼ ਹੋਵੇਗੀ, ਉਹ ਤੁਹਾਨੂੰ ਆਪਣੀ ਧੀ ਕਰਕੇ ਰਖੇਗੀ, ਕਿਉਂਕਿ ਉਸ ਨੂੰ ਆਪਣੀ ਧੀ ਦੇ ਵਿਯੋਗ ਦਾ ਬਹੁਤ ਦੁੱਖ ਹੈ।

"ਭਰਾ ਜੀ ਤੁਸੀਂ ਸੱਚ ਆਖਦੇ ਹੋ, ਕਿਉਂਕਿ ਤੁਹਾਡੇ ਵਚਨਾਂ ਉਤੇ ਮੈਨੂੰ ਪੂਰਾ ਪੂਰਾ ਨਿਸਚਾ ਹੈ, ਪਰ ਮੈਂ ਇਸ ਵੇਲੇ ਅਭਾਗਣ ਹਾਂ। ਮੈਨੂੰ ਇਸ ਨਿਰਜਨ ਬਨ ਵਿਚ ਮਰ ਜਾਣਾ ਚੰਗਾ ਲੱਗਦਾ ਹੈ। ਕੋਈ ਜੰਗਲੀ ਜੀਵ ਜੋ ਮੈਨੂੰ ਖਾਵੇਗਾ ਤਾਂ ਉਸ ਦਾ ਪੇਟ ਤਾਂ ਭਰੇਗਾ। ਹੁਣ ਮੈਂ ਪਤੀ ਅਤੇ ਪੁਤਰ ਬਿਨਾਂ ਜੀਉ ਕੇ ਕੀ ਕਰ ਲਵਾਂਗੀ?"

"ਭੈਣ ਜੀ! ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਤੁਸੀਂ ਆਪ ਵੀ ਕਹਾਣੀ ਖੋਲ੍ਹ ਕੇ ਦਸੋਂਗੇ ਤਾਂ ਵਸ ਲੱਗਦੇ ਮੈਂ ਜ਼ਰੂਰ ਉਸ ਵਿਚ ਤੁਹਾਡੀ ਸਹਾਇਤਾ ਕਰਾਂਗਾ ਅਤੇ ਤੁਹਾਡੇ ਪਤੀ ਪੁਤਰ ਦੀ ਖੋਜ ਕਰਾਂਗਾ। ਤੁਸੀਂ ਘਰ ਚਲੋ। ਤੁਹਾਨੂੰ ਉਥੇ ਕਿਸੇ ਤਰ੍ਹਾਂ ਦੀ ਖੇਚਲ ਨਹੀਂ ਦਿੱਤੀ ਜਾਵੇਗੀ!"

ਸਰਦਾਰ ਜਗਜੀਵਨ ਸਿੰਘ ਜੀ ਦੀਆਂ ਸਰਲ ਗੱਲਾਂ ਨਾਲ ਸਰੂਪ ਕੌਰ ਕੁਝ ਧੀਰਜ ਹੋਈ। ਉਸ ਨੇ ਆਪਣੀ ਕਹਾਣੀ ਆਰੰਭੀ।

"ਭਰਾ ਜੀ! ਮੈਂ ਵੱਡੀ ਅਭਾਗਣ ਹਾਂ। ਮੇਰੇ ਉਤੇ ਦੋ ਵਾਰੀ ਭਾਰੀ ਵਿਪਦਾ ਪੈ ਚੁਕੀ ਹੈ, ਪਰ ਵਾਹਿਗੁਰੂ ਨੇ ਮੇਰੀ ਦੋਵਾਂ ਵਾਰੀ ਰੱਖਿਆ ਕੀਤੀ ਹੈ। ਮੈਂ ਇਹ ਸਮਝ ਲਿਆ ਹੈ ਕਿ ਇਸਤ੍ਰੀਆਂ ਦਾ ਰੂਪਵੰਤੀ ਹੋਣਾ ਬਹੁਤ ਬੁਰਾ ਹੈ।

61