ਦੰਪਤੀ ਪਿਆਰ
ਰੱਖੇਗਾ। ਮੈਂ ਸਮਝਦੀ ਹਾਂ ਤੁਸੀਂ ਮੇਰੇ ਨਾਲ ਭਰਾਵਾਂ ਵਰਗਾ ਹੀ ਵਰਤਾਉਂ ਕਰੋਗੇ ਅਤੇ ਸੱਚੇ ਸਿੱਖ ਬਣੋਗੇ ।"
ਸਰੂਪ ਕੌਰ ਦੇ ਸਵੀਕਾਰ ਕਰਨ ਪੁਰ ਸਰਦਾਰ ਜਗਜੀਵਨ ਸਿੰਘ ਜੀ ਆਪਣਾ ਘੋੜਾ ਖੋਲ ਕੇ ਉਸ ਦੇ ਪਾਸ ਲੈ ਆਏ ਅਤੇ ਆਸਰਾ ਦੇ ਕੇ ਉਸ ਨੂੰ ਘੋੜੇ ਉਤੇ ਬਿਠਾਇਆ। ਆਪ ਲਗਾਮ ਫੜ ਕੇ ਅੱਗੇ ਹੋ ਤੁਰੇ। ਘਰ ਪਹੁੰਚ ਕੇ ਉਸ ਨੇ ਭੈਣ ਨੂੰ ਉਤਾਰਿਆ ਅਤੇ ਆਪਣੀ ਮਾਤਾ ਪਾਸ ਲੈ ਗਿਆ।
"ਮਾਂ ਜੀ! ਮੈਂ ਆਪਣੀ ਭੈਣ ਨੂੰ ਲੱਭ ਲਿਆਇਆ ਹਾਂ। ਲਓ ਇਸ ਨੂੰ ਫੜੋ ਅਤੇ ਮੈਨੂੰ ਅਸੀਸਾਂ ਦਿਓ।
ਸਰਦਾਰ ਜਗਜੀਵਨ ਸਿੰਘ ਦੀ ਮਾਤਾ ਜੋ ਉਸ ਵੇਲੇ ਕੋਈ ਪੁਸਤਕ ਪੜ੍ਹਦੀ ਬੈਠੀ ਸੀ, ਪੁੱਤਰ ਦੀ ਗੱਲ ਸੁਣ ਕੇ ਉਠ ਖੜੀ ਹੋਈ ਅਤੇ ਉਸ ਨੇ ਸਰੂਪ ਕੌਰ ਨੂੰ ਨਿਗੈ ਪੂਰੀ ਆਪਣੀ ਧੀ ਦੋ ਮੁਹਾਂਦਰੇ ਦੀ ਵੇਖ ਕੇ ਘੁਟ ਕੇ ਗਲ ਨਾਲ ਲਾਇਆ ਅਤੇ ਰੋ ਪਈ। ਸਰੂਪ ਕੌਰ ਨੇ ਉਸ ਨੂੰ ਧੀਰਜ ਦਿੱਤੀ ਅਤੇ ਚੁਪ ਕਰਾਇਆ। ਉਸ ਨੇ ਕਿਹਾ—‘ਮਾਤਾ ਜੀ, ਤੁਸੀਂ ਸ਼ੋਂਕ ਨਾ ਕਰੋ, ਇਸ ਸੰਸਾਰ ਦਾ ਇਹੋ ਹਾਲ ਹੈ। ਇਹ ਸੰਸਾਰ ਨਾਸ਼ਵਾਨ ਹੈ।"
"ਧੀਏ! ਤੂੰ ਸੱਚ ਆਖਦੀ ਹੈਂ, ਪਰ ਮਨ ਨਹੀਂ ਮੰਨਦਾ। ਇਸ ਨੂੰ ਮੈਂ ਬਹੁਤ ਸਮਝਾਉਂਦੀ ਹਾਂ, ਪਰ ਸਭ ਬਿਰਥਾ। ਹੂਬਹੂ ਤੇਰੀ ਹੀ ਸ਼ਕਲ ਵਾਲੀ ਅਤੇ ਤੇਰੇ ਜੋਡੀ ਉਮਰ ਵਾਲੀ ਮੇਰੀ ਇਕ ਧੀ ਸੀ, ਉਸ ਨੂੰ ਮੈਂ ਬਹੁਤ ਪਿਆਰ ਨਾਲ ਪਾਲਿਆ ਪੋਸਿਆ ਅਤੇ ਪੜ੍ਹਾਇਆ ਸੀ, ਪਰ ਵਾਹਿਗੁਰੂ ਦੀ ਮਰਜ਼ੀ! ਅੱਜ ਦੋ ਵਰ੍ਹੇ ਹੋਏ ਉਹ ਮੈਨੂੰ ਛੱਡ ਕੇ ਸਤਿਗੁਰਾਂ ਦੇ ਚਰਨਾਂ ਵਿਚ ਸਮਾ ਗਈ ਹੈ। ਚੰਗਾ ਹੋਇਆ ਜੋ ਤੂੰ ਸਾਡੇ ਘਰ ਆ ਗਈ ਹੈਂ। ਮੈਂ ਤੈਨੂੰ ਆਪਣੀ ਧੀ ਕਰ ਕੇ ਰੱਖਾਂਗੀ। ਮੈਂ ਤੇਰਾ ਕਿਸੇ ਚੰਗੇ ਘਰ ਵਿਆਹ ਭੀ ਕਰ ਦਿਆਂਗੀ।"
ਮਾਈ ਦੀ ਛੇਕੜਲੀ ਗੱਲ ਸੁਣ ਕੇ ਸਰੂਪ ਕੌਰ ਬਹੁਤ ਮੁਸਕਰਾਈ। ਉਸ ਨੇ ਕਿਹਾ—“ਮਾਤਾ ਜੀ! ਮੇਰਾ ਵਿਆਹ ਹੋ ਚੁਕਾ ਹੈ। ਤੁਸੀਂ ਏਸ ਗੱਲ ਦਾ ਫਿਕਰ ਨਾ ਕਰੋ।"
ਇਹ ਸੁਣ ਮਾਈ ਨੇ ਕਿਹਾ-"ਧੀਏ! ਤੇਰਾ ਵਿਆਹ ਕਿੱਥੇ ਹੋਇਆ ਹੈ? ਤੇਰਾ ਪਤੀ ਕਿੱਥੇ ਹੈ? ਤੂੰ ਇਥੇ ਕਿਸ ਤਰ੍ਹਾਂ ਆਈ ਹੈ?" ਇਸ ਤਰ੍ਹਾਂ ਇਕ-ਦਮ
63