ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੧੩

ਭਾਈ ਗੁਰਮੁਖ ਸਿੰਘ ਜੀ ਅਵੰਤੀ ਪੂਰੋਂ ਛੁੱਟ ਕੇ ਆਪਣੇ ਮਿੱਤਰਾਂ ਪਾਸੋਂ ਵਿਦਾ ਹੋਏ। ਉਹਨਾਂ ਨੇ ਆਪਣੇ ਪਰਿਵਾਰ ਦੀ ਭਾਲ ਵਿਚ ਸਾਧੂਆਂ ਦਾ ਵੇਸ ਧਾਰ ਲਿਆ ਅਤੇ ਗੰਗਾ ਦੇ ਕਿਨਾਰੇ ਕਿਨਾਰੇ ਭਾਲ ਕਰਦੇ ਕਲਕੱਤੇ ਤਕ ਜਾ ਨਿਕਲੇ। ਛੇ ਮਹੀਨਿਆਂ ਦੀ ਭਾਲ ਪਿਛੋਂ ਵਾਪਸ ਸਰਦਾਰ ਪੁਰ ਆ ਗਏ। ਅਤੇ ਸਿੱਧੇ ਆਪਣੇ ਘਰ ਗਏ। ਘਰ ਵਿਚ ਮਾਈ ਅਤੇ ਲੜਕਾ ਬੈਠੇ ਹੋਏ ਸਨ। ਮਾਈ ਨੂੰ ਹੁਣ ਕੁਝ ਅਰਾਮ ਸੀ। ਭਾਈ ਗੁਰਮੁਖ ਸਿੰਘ ਜੀ ਸਤਿ ਸ੍ਰੀ ਅਕਾਲ ਕਹਿੰਦੇ ਹੋਏ ਮਾਤਾ ਦੇ ਪੈਰਾਂ ਉੱਪਰ ਜਾ ਡਿਗੇ। ਮਾਈ ਨੇ ਪੁਤ੍ਰ ਨੂੰ ਚੁਕ ਕੇ ਗਲੇ ਨਾਲ ਲਾ ਲਿਆ। ਅਚਾਨਕ ਆਪਣੇ ਪਿਤਾ ਨੂੰ ਆਇਆ ਦੇਖ ਕੇ ਲੜਕਾ ਭੀ ਖ਼ੁਸ਼ੀ ਵਿਚ ਉਛਲ ਪਿਆ ਅਤੇ ਪਿਤਾ ਨੂੰ ਜਾ ਚੰਬੜਿਆ। ਉਸ ਨੇ ਪੁਤ੍ਰ ਨੂੰ ਚੁੰਮ ਕੇ ਗਲ ਨਾਲ ਲਾਇਆ। ਤਿੰਨੇ ਜਣੇ ਆਨੰਦ ਵਿਚ ਗਦ ਗਦ ਹੋ ਰੋਣ ਲੱਗੇ! ਤਿੰਨਾਂ ਦੇ ਨੇਤਰਾਂ ਵਿਚੋਂ ਪ੍ਰੇਮ ਦੇ ਹੰਝੂ ਜਾਣ ਲੱਗੇ, ਛੇਕੜ ਧੀਰਜ ਕਰ ਕੇ ਭਾਈ ਜੀ ਨੇ ਕਿਹਾ:-

ਮਾਂ ਜੀ! ਵਾਹਿਗੁਰੂ ਦਾ ਬਹੁਤ ਧੰਨਵਾਦ ਹੈ, ਬਹੁਤ ਮਿਹਰ ਹੈ ਕਿ ਮੈਂ ਫੇਰ ਤੁਹਾਨੂੰ ਇਨ੍ਹਾਂ ਅੱਖੀਆਂ ਨਾਲ ਜੀਊਂਦਾ ਦੇਖ ਰਿਹਾ ਹਾਂ। ਮੈਨੂੰ ਆਸ ਨਹੀਂ ਸੀ, ਪਰ "ਜਿਸ ਰਾਖੈ ਤਿਸ ਕੋਇ ਨ ਮਾਰੇ ਵਾਹਵਾ! ਅੱਜ ਮੈਨੂੰ ਫੇਰ ਨਵੇਂ ਸਿਰੋਂ ਸੁਖ ਪ੍ਰਾਪਤ ਹੋਇਆ ਹੈ। ਮੈਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਹੋਇਆ ਬਹੁਤ ਦੂਰ ਕਲਕੱਤੇ ਤੱਕ ਚਲਿਆ ਗਿਆ, ਪਰ ਤੁਸਾਂ ਵਿਚੋਂ ਕੋਈ ਮੈਨੂੰ ਨਾ ਮਿਲਿਆ। ਅੱਛਾ ਇਹ ਤਾਂ ਦਸੋ ਕਿ ਸਰੂਪ ਕੌਰ ਦਾ ਭੀ ਕੁਝ ਪਤਾ ਲੱਗਾ?

“ਆਹੋ ਪਿਤਾ ਜੀ! ਮਾਂ ਜੀ ਦੀ ਖ਼ਬਰ ਆਈ ਹੈ ਕਿ ਉਹ ਬਹਾਦਰ ਪੁਰ ਹੈਗੀ ਹੈ। ਸਾਨੂੰ ਛੇਤੀ ਆ ਕੇ ਮਿਲੇਗੀ। ਪਰਸੋਂ ਇਕ ਆਦਮੀ ਸਾਨੂੰ ਆਖ ਗਿਆ ਹੈ ।

ਪੁੱਤ ਦੀ ਇਹ ਗੱਲ ਸੁਣ ਕੇ ਪਿਤਾ ਨੇ ਉਸ ਨੂੰ ਘੁੱਟ ਕੇ ਗਲ ਨਾਲ

70