ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦਾਦੀ ਦਾ ਹੁਕਮ ਮੰਨ ਕੇ ਧਿਆਨ ਸਿੰਘ ਆਪਣੀਆਂ ਅੱਖਾਂ ਪੂੰਝਦਾ ਹੋਇਆ ਘਰੋਂ ਬਾਹਰ ਨਿਕਲਿਆ ਅਤੇ ਸਿੱਧਾ ਫ਼ਕੀਰ ਦੀ ਝੌਂਪੜੀ ਵੱਲ ਗਿਆ। ਜਦ ਤੋਂ ਥਾਣੇਦਾਰ ਅਮੀਰ ਅਲੀ ਨੂੰ ਸਰੂਪ ਕੌਰ ਦੀ ਸਿਖਿਆ ਮਿਲੀ ਹੈ ਤਦ ਦਾ ਉਹ ਫ਼ਕੀਰੀ ਧਾਰ ਕੇ ਦੇਸ਼-ਦੇਸ਼ਾਂਤਰਾਂ ਵਿਚ ਘੁੰਮਦਾ ਰਹਿੰਦਾ ਹੈ, ਪਰ ਜਦ ਕਦੇ ਸਰਦਾਰ ਪੁਰ ਆ ਕੇ ਵੀ ਫੇਰਾ ਮਾਰਦਾ ਹੈ ਤਾਂ ਦੋ ਚਾਰ ਮਹੀਨੇ ਸ਼ਹਿਰੋਂ ਬਾਹਰ ਇਕ ਝੌਂਪੜੀ ਵਿਚ ਰਿਹਾ ਕਰਦਾ ਹੈ ਅਤੇ ਆਪਣੀ ਉਸਤਾਦ ਨੂੰ ਹਰਦਮ ਯਾਦ ਰੱਖਦਾ ਹੈ। ਜਿਸ ਵੇਲੇ ਧਿਆਨ ਸਿੰਘ ਉਸ ਦੇ ਪਾਸ ਗਿਆ ਤਾਂ ਫ਼ਕੀਰ ਝੌਂਪੜੀ ਦਾ ਦਰਵਾਜ਼ਾ ਬੰਦ ਕਰਕੇ ਸੁੱਤਾ ਪਿਆ ਸੀ। ਕਾਕੇ ਨੇ ਜਾ ਕੇ ਬੂਹਾ ਖੜਕਾਇਆ ਤਾਂ ਫ਼ਕੀਰ ਝਟ ਜਾਗ ਪਿਆ। ਉੱਠ ਕੇ ਉਸ ਨੇ ਬੂਹਾ ਖੋਲ੍ਹਿਆ, ਬਾਹਰ ਦੇਖੇ ਤਾਂ ਭਾਈ ਗੁਰਮੁਖ ਸਿੰਘ ਦਾ ਲੜਕਾ ਧਿਆਨ ਸਿੰਘ ਖੜਾ ਹੈ। ਪ੍ਰਸੰਨ ਹੋ ਕੇ ਉਸ ਨੇ ਉਸ ਨੂੰ ਪਿਆਰ ਦਿਤਾ ਅਤੇ ਪੁਛਿਆ:-

ਕਿਉਂ ਮਿੱਤਰਾ! ਅੱਜ ਤੂੰ ਉਦਾਸ ਕਿਉਂ ਹੈਂ? ਮਲੂਮ ਹੁੰਦਾ ਹੈ ਤੂੰ ਬਹੁਤ ਰੋਂਦਾ ਰਿਹਾ ਹੈਂ। ਮੇਰੇ ਲਾਇਕ ਕਈ ਕੰਮ ਹੋਵੇ ਤਾਂ ਮੈਨੂੰ ਦਸ, ਮੈਂ ਉਸ ਨੂੰ ਪੂਰਾ ਕਰਨ ਲਈ ਤਿਆਰ ਹਾਂ।"

ਕਾਕਾ-"ਬਾਵਾ ਜੀ! ਤੁਹਾਨੂੰ ਮੇਰੇ ਭਾਈਏ ਅਤੇ ਮੇਰੀ ਮਾਂ ਦੀ ਕੁਝ ਖ਼ਬਰ ਹੋਵੇ ਤਾਂ ਦੱਸੋ, ਇਸ ਕਰਕੇ ਮੈਂ ਉਦਾਸ ਹਾਂ ਅਤੇ ਮੈਨੂੰ ਦਾਦੀ ਨੇ ਭੇਜਿਆ ਹੈ।”

ਫ਼ਕੀਰ—"ਮੇਰੇ ਬੀਬੇ ਭਰਾ! ਮੈਂ ਤੈਨੂੰ ਕੀ ਦੱਸਾਂ? ਇਸ ਗੱਲ ਦੇ ਆਖਣ ਤੋਂ ਡਰਦਾ ਹੋਇਆ ਕਿੰਨੇ ਦਿਨ ਹੋਏ। ਮੈਂ ਤੁਹਾਡੇ ਘਰ ਭੀ ਨਹੀਂ ਵੜਿਆ। ਕਹਿੰਦਿਆਂ ਹੋਇਆਂ ਮੇਰਾ ਕਾਲਜਾ ਫਟਦਾ ਹੈ। ਪਰ ਜਦ ਤੂੰ ਹੁਣ ਪੁੱਛਣ ਹੀ ਆਇਆ ਹੈਂ ਤਾਂ ਮੰਨੂੰ ਦੱਸਣਾ ਯੋਗ ਹੈ। ਬੀਬਾ! ਜਿਸ ਵੇਲੇ ਤੇਰੇ ਭਾਈਏ ਹੁਰੀਂ ਬਹਾਦਰ ਪੁਰ ਪਹੁੰਚੇ ਤਾਂ ਉਸ ਰਾਤ ਉਸ ਪਿੰਡ ਵਿਚ ਡਾਕਾ ਪੈ ਚੁਕਾ ਸੀ। ਡਾਕੂਆਂ ਨੇ ਸਰਦਾਰ ਨੂੰ ਜ਼ਖ਼ਮੀ ਕੀਤਾ, ਅਤੇ ਤੇਰੀ ਮਾਂ ਨੂੰ ਨਾਲ ਫੜ ਕੇ ਲੈ ਗਏ। ਮੁੜ ਕੇ ਉਸ ਦਾ ਪਤਾ ਨਹੀਂ ਲੱਗਾ। ਤੇਰੇ ਭਾਈਏ ਹੁਰੀਂ ਇਹ ਗੱਲ ਸੁਣ ਕੇ ਮਲੂਮ ਨਹੀਂ ਕਿਧਰ ਚਲੇ। ਸੋ ਉਨ੍ਹਾਂ ਦਾ ਵੀ ਹੁਣ ਤੱਕ

83