ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਅਤੇ ਹਾਵ ਭਾਵ ਨਾਲ ਉਸ ਨੇ ਕਿਹਾ ਸੀ, ਉਸ ਦਾ ਕੁਝ ਕੁ ਅਸਰ ਸਰੂਪ ਕੌਰ ਦੇ ਚਿਤ ਉੱਪਰ ਹੋ ਹੀ ਗਿਆ। ਉਸ ਨੇ ਨਿਸ਼ਚੇ ਕਰ ਕੇ ਸਮਝ ਲਿਆ ਕਿ ਜਿਸ ਤਰ੍ਹਾਂ ਸਰਦਾਰ ਜਗਜੀਵਨ ਸਿੰਘ ਨੇ ਮੇਰੇ ਉੱਪਰ ਉਪਕਾਰ ਕੀਤਾ ਹੈ, ਉਸੇ ਤਰ੍ਹਾਂ ਹੀ ਇਹ ਰਾਣੀ ਮੈਨੂੰ ਆਸਰਾ ਦੇਵੇਗੀ। ਜਦ ਇਹ ਇਕ ਨਗਰ ਦੀ ਰਾਣੀ ਹੈ ਤਾਂ ਮੈਨੂੰ ਇਸ ਦੇ ਉੱਪਰ ਸ਼ੱਕ ਕਰਨਾ ਕੀ ਵਾਜਬ ਹੈ? ਪਤਾ ਨਹੀਂ ਇਨ੍ਹਾਂ ਦੇ ਘਰ ਮੇਰੇ ਜਿਹੀਆਂ ਕਿੰਨੀਆਂ ਭਿਖਾਰਨਾ ਪਈਆਂ ਰਹਿੰਦੀਆਂ ਹੋਣਗੀਆਂ। ਅਜੇਹੇ ਦ੍ਰਿੜ ਵਿਚਾਰ ਕਰ ਕੇ ਸਰੂਪ ਕੌਰ ਨੇ ਉਸ ਰਾਣੀ ਨੂੰ ਸੰਖੇਪ ਵਿਚ ਆਦਿ ਤੋਂ ਲੈ ਅੰਤ ਤਕ ਸਾਰੀ ਵਾਰਤਾ ਸੁਣਾਈ। ਰਾਣੀ ਦਾ ਹਿਰਦਾ ਉਸ ਦੀ ਦੁਖ ਭਰੀ ਵਾਰਤਾ ਸੁਣ ਕੇ ਪੰਘਰ ਗਿਆ, ਉਸ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਆਏ। ਰਮਾਲ ਨਾਲ ਅੱਖਾਂ ਪੂੰਝ ਕੇ ਰਾਣੀ ਸਰੂਪ ਕੌਰ ਦੀ ਮੈਲੀ ਵਿਛਾਈ ਉੱਪਰ ਬੈਠ ਗਈ ਅਤੇ ਵੱਡੇ ਪਿਆਰ ਨਾਲ ਉਸ ਨੇ ਸਰੂਪ ਕੌਰ ਨੂੰ ਗਲ ਨਾਲ ਲਾਇਆ। ਕੁਝ ਦੇਰ ਬਾਦ ਉਸ ਨੂੰ ਛੱਡ ਕੇ ਰੋਂਦਿਆਂ ਰੋਂਦਿਆਂ ਰਾਣੀ ਨੇ ਕਿਹਾ:-

"ਬੇਟੀ! ਅਬ ਤੂੰ ਫਿਕਰ ਮਤ ਕਰੈ, ਬਾਰੇ ਬਦਲੇ ਫਿਕਰ ਕਰਨ ਵਾਲੀ ਮੈਂ ਹਾਂ। ਤੂੰ, ਮ੍ਹਾਰੀ ਬੇਟੀ ਹੈ, ਮੈਂ ਥਾਰਾ ਆਦਮੀ ਕੋ ਪਤੋ ਲਗਾਸਯਾਂ, ਅਰ ਜਤਰੇ ਪਤੇ ਨਹੀਂ ਲਗੈਗੋ ਮੈਂ ਤਨੋ ਮ੍ਵਾਰਾ ਪਾਸ ਰਾਖਸ੍ਯਾਂ। ਬੇਟੀ! ਤੂੰ, ਅਬ ਰੋਵੈ ਨਹੀਂ; ਚਾਲ ਆਪਣੇ ਘਰ ਮਾਂ ਚਾਲ।"

“ਮਾਤਾ ਜੀ! ਤੁਸਾਂ ਮੇਰੇ ਉੱਪਰ ਬਹੁਤ ਦਯਾ ਕੀਤੀ ਹੈ, ਮੈਂ ਤੁਹਾਡੇ ਨਾਲ ਚਲ ਪਵਾਂ, ਪਰ ਮੈਨੂੰ ਉਥੇ ਕੋਈ ਛੇੜ......" ਇਹ ਕਹਿੰਦੀ ਹੋਈ ਸਰੂਪ ਕੌਰ ਰੋ ਪਈ। ਰਾਣੀ ਨੇ ਉਸ ਦੀਆਂ ਅੱਖਾਂ ਪੂੰਝ ਕੇ ਉਸ ਨੂੰ ਧੀਰਜ ਦਿਤਾ ਅਤੇ ਕਿਹਾ:-

“ਬੇਟੀ! ਤੂੰ ਘਬਰਾਵੈ ਨਹੀਂ, ਤੂੰ ਦੇਖਦੀ ਹੈ ਮੈਂ ਕੌਣ ਹਾਂ? ਥਾਰੀ ਤਰਫ ਕੋਈ ਆਂਗਲੀੀ ਕਰੈ ਤੇ ਮੈਂ ਉੱਕੀ ਆਂਖ ਨਾ ਕਾਂਢ ਖਾਵਾਂ? ਮ੍ਵਾਰਾ ਰਾਜਾ ਨੇ ਇਨ ਬਾਤਾਂ ਕੀ ਬਡੀ ਚਿੜ੍ਹ ਹੈ, ਤੂੰ ਘਰੜਾਵੇ ਨਹੀਂ, ਮੈਂ ਬਨੋ ਬਾਰਾ ਆਦਮੀ ਨੇ ਮਿਲਾ ਦੇਸਾਂ।”

ਵਿਚਾਰੀ ਭੋਲੀ ਸਰੂਪ ਕੌਰ-ਸੰਸਾਰ ਕਪਟ ਜਾਲ ਤੋਂ ਅੰਜਾਣ ਸਰੂਪ ਕੌਰ-ਰਾਣੀ ਦੀਆਂ ਛਲੇਦਾਰ ਗੱਲਾਂ ਵਿਚ ਮੋਹੀ ਗਈ, ਉਸ ਨੇ ਸਮਝ ਲਿਆ ਕਿ

93