ਪੰਨਾ:ਧਰਮੀ ਸੂਰਮਾਂ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੩

ਕਬਿਤ

ਫਿਰੇ ਹਰਫੂਲ ਸਿੰਘ ਓਡਾਂ ਦੀ ਤਲਾਸ਼ ਵਿਚ ਓਧਰੋਂ ਫਿਰਨ ਲਈ ਓਡ ਸਾਰੇ ਜ਼ੋਰ ਜੀ। ਨਾਲ ਇਤਫਾਕ ਦੇ ਕਰਾਤੇ ਮੇਲ ਵਾਹਿਗੁਰੂ ਨੇ ਜਿਸ ਦੀ ਗਤੀ ਹੈ ਨਿਆਰੀ ਪ੍ਰੇਮ ਪਰ ਹੋਰ ਜੀ। ਦੇਖ ਡੇਰਾ ਓਡਾਂ ਦੇ ਨੂੰ ਗਿਆ ਸੀ ਸਮਝ ਡਾਕੂ ਮੋਰ ਦੇ ਸਮਾਨ ਖੜਾ ਬਦਲਾਕੇ ਤੌਰ ਜੀ। ਬੀਨ ਕੋ ਬਜਾਉਨਾ ਲਗਾ ਖੜਕੇ ਜਗਤ ਰਾਮਾਂ ਝੂਲਦਾ ਖੜੋਤਾ ਜਿਉਂ ਨਸ਼ੇ ਦੀ ਚੜੀ ਲੋਰ ਜੀ।

ਦੋਹਰਾ

ਡੇਰੇ ਦੇ ਜਾ ਕੋਲ ਸੀ ਜੋਗੀ ਅਤੀ ਸ਼ੋਕੀਨ। ਮਿਠੀ ਸੁਰ ਮੈ ਸਰੋਤਿਓ ਲਗਾ ਬਜਾਵਨ ਬੀਨ।

ਦੋਹਰਾ

ਇਸ ਸੇ ਅਗੇ ਦੋਸਤੋ ਅਗੇ ਦਾ ਜੋ ਹਾਲ। ਪੜਨਾ ਹਿਸੇ ਦੂਸਰੇ ਅਤੀ ਪ੍ਰੇਮ ਕੇ ਨਾਲ।

ਦੋਹਰਾ

ਪੈਹਲਾ ਹਿਸਾ ਦਾਸ ਨੇ ਕੀਆ ਖੁਸ਼ੀ ਸੇ ਬੰਦ। ਭੁਲ ਚੁਕ ਮੋਹ ਬਖਸ਼ਨੀ ਮੈਂ ਮੂਰਖ ਮਤੀ ਮੰਦ।

ਦੋਹਰਾ

ਸ਼ੰਭੂ ਦੱਤ ਕੀ ਕਾਵ ਸੇ ਲੈਕਰ ਮੈਂ ਨੇ ਹਾਲ। ਬੁਧੀ ਹੇਤ ਮੈਂ ਰਚ ਦੀਆ ਲਿਖ ਛੰਦਨ ਕੀ ਚਾਲ।