ਪੰਨਾ:ਧੁਪ ਤੇ ਛਾਂ.pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੬)

ਗਏ ਨੇ, ਉਹਦਾ ਮੇਲ ਤੁਹਾਡੇ ਨਾਲ ਨਹੀਂ ਹੋ ਸਕਦਾ।

ਇਹ ਆਖ ਕੇ ਉਹ ਤਾਂ ਚਲੀ ਗਈ, ਪਰ ਬਾਥਨ ਚੁਪ ਚਾਪ ਬਿਨਾ ਹਿਲਣ ਜਲਣ ਤੋਂ ਬੈਠਾ ਰਿਹਾ। ਕੋਈ ਕਿਸੇ ਗਲੋਂ ਵੀ ਕਿਸੇ ਨੂੰ ਐਨਾ ਔਖਾ ਕਰ ਸਕਦਾ ਹੈ ? ਐਨਾ ਪਿਆਰ ਐਡੀ ਛੇਤੀ ਨਫਰਤ ਵਿਚ ਬਦਲ ਸਕਦਾ ਹੈ, ਇਹਦਾ ਉਹਨੂੰ ਖਿਆਲ ਭੀ ਨਹੀਂ ਸੀ।

ਮਾਸ਼ੋਯੋ ਨੇ ਘਰ ਆਕੇ ਵੇਖਿਆ ਕਿ ਪੋਥਿਨ ਬੈਠਾ ਹੈ। ਉਹ ਸਤਕਾਰ ਵਿਚ ਅੱਗੋਂ ਉਠ ਖਲੋਤਾ ਤੇ ਪਿਆਰ ਵਿਚ ਮੁਸਕਰਾਇਆ।

ਉਹਦੀ ਮੁਸਕ੍ਰਾਹਟ ਵੇਖ ਕੇ ਮਾਸ਼ੋਯੋ ਦੇ ਮੱਥੇ ਤੇ ਵੱਟ ਪੈ ਗਿਆ, ਕਹਿਣ ਲੱਗੀ, ਤੁਹਾਨੂੰ ਕੋਈ ਖਾਸ ਕੰਮ ਹੈ ?
'ਨਹੀਂ ਕੰਮ ਤਾਂ ਕੋਈ ਐਸਾ............ ।'
‘ਤਾਂ ਫੇਰ ਅਜੇ ਮੇਰੇ ਕੋਲ ਵਕਤ ਨਹੀਂ ਹੈ' ਆਖਦੀ ਹੋਈ ਮਾਸ਼ੋਯੋ ਪੌੜੀਆਂ ਚੜ੍ਹ ਗਈ । ਪਿਛਲੀ ਰਾਤ ਦੀ ਗਲ ਬਾਤ ਚੇਤੇ ਕਰਕੇ ਪੋਥਨ ਇਕ ਵਾਰੀ ਹੀ ਉਲੂ ਬਾਟਾ ਜਿਹਾ ਬਣ ਗਿਆ ਪਰ ਚਪੜਾਸੀ ਦੇ ਸਾਹਮਣੇ ਆਉਂਦਿਆਂ ਹੀ ਉਹ ਓਪਰਾ ਜਹਾ ਗੁਸਾ ਹਸਦਾ ਹੋਇਆ ਉਸਨੂੰ ਇਕ ਰੁਪਇਆ ਫੜਾ ਕੇ ਉਹ ਸੀਟੀ ਵਜਾਉਂਦਾ ਹੋਇਆ ਚਲਿਆ ਗਿਆ।