(੬੬)
ਤਸਵੀਰ ਰਾਜੇ ਨੂੰ ਨਹੀਂ ਦੇ ਸੱਕਾਂਗਾ ?
ਡਰ ਤੇ ਹੈਰਾਨੀ ਨਾਲ ਕੰਬਦੇ ੨ਬਾਥਨ ਨੇ ਕਿਹਾ ਕਿਉਂ?
ਸਬੱਬ ਇਹ ਹੈ ਕਿ ਇਸ ਤਸਵੀਰ ਵਿਚ ਤਾਂ ਮਨੁੱਖ ਦਾ ਚਿਹਰਾ ਮੁਹਰਾ ਉੱਕਰ ਦਿਤਾ ਹੈ । ਮਨੁਖ ਦਾ ਚਿਹਰਾ ਉੱਕਰ ਕੇ ਤਸਵੀਰ ਬਣਾਉਣ ਨਾਲ ਦੇਵਤੇ ਦੀ ਨਿਰਾਦਰ ਹੁੰਦਾ ਹੈ । ਇਹ ਗਲ ਰਾਜੇ ਨੂੰ ਸੁੱਝ ਗਈ ਤਾਂ ਉਹ ਮੇਰਾ ਮੂੰਹ ਵੀ ਨਹੀਂ ਵੇਖੇਗਾ ।
ਇਹ ਆਖ ਕੇ ਉਹ ‘ਬਾਥਨ' ਦੀਆਂ ਟੱਡੀਆਂ ਹੋਈਆਂ ਅੱਖਾਂ ਵਲ ਵੇਖ ਕੇ ਫੇਰ ਬੋਲਿਆ, 'ਏਦਾਂ ਨਹੀਂ ਜ਼ਰਾ ਧਿਆਨ ਨਾਲ ਵੇਖੋ, ਇਹ ਕੌਣ ਹੈ, ਇਹ ਤਸਵੀਰ ਨਹੀਂ ਚੱਲ ਸਕਦੀ।'
ਬਾਥਨ ਦੀਆਂ ਅੱਖਾਂ ਅੱਗੋਂ ਹੌਲੀ ੨ ਧੁੰਦ ਜਹੀ ਹਟਣ ਲਗੀ । ਉਹਦੇ ਚਲੇ ਜਾਣ ਪਿੱਛੋਂ ਵੀ ਉਹ ਏਦਾਂ ਹੀ ਵੇਖਦਾ ਰਿਹਾ। ਉਹਦੀਆਂ ਅੱਖਾਂ ਵਿਚੋਂ ਅੱਥਰੂ ਡਿੱਗਣ ਲੱਗੇ । ਉਹਨੂੰ ਹੌਲੀ ੨ ਸੁਝ ਪਿਆ ਕਿ ਜਿਸ ਸੁੰਦਰ ਚਿਹਰੇ ਨੂੰ ਉਹ ਮਹੀਨਾ ਭਰ ਲਹੂ ਪਾਣੀ ਇਕ ਕਰਕੇ ਬਣਾਉਂਦਾ ਰਿਹਾ ਹੈ ਉਹ ਗੌਪਾਲ ਦਾ ਨਹੀਂ ਸਗੋਂ ਉਸਦੀ ਮਾਸ਼ੋਯੋ ਦਾ ਹੈ। ਅੱਖਾਂ ਪੂੰਝਦੇ ਹੋਏ ਉਸ ਨੇ ਕਿਹਾ, 'ਹੇ ਪ੍ਰਮਾਤਮਾ ਤੂੰ ਮੇਰੀ ਏਸ ਤਰਾਂ ਬੇਪਤੀ ਕੀਤੀ ਹੈ ਮੈਂ ਤੇਰਾ ਕੀ ਗਵਾਇਆ ਸੀ।'