ਪੰਨਾ:ਨਵਾਂ ਜਹਾਨ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੰਸਾਰ-ਜੰਗ

ਕੋਈ ਮੋੜੇ ਵੇ, ਕੋਈ ਮੋੜੇ।
ਇਸ ਬਿਫਰੇ ਹੋਏ ਹਾਥੀ ਨੂੰ
ਕੋਈ ਮੋੜੇ ਵੇ, ਕੋਈ ਮੋੜੇ।

1. ਦੁਨੀਆਂ ਵਿਚ ਪੈ ਗਿਆ ਭੜਥੂ,
ਘੁਗ ਵਸਦੇ ਸ਼ਹਿਰ ਉਜੜ ਗਏ।
ਧਨ, ਧਾਮ, ਸੁਹਜ, ਸਰਮਾਏ,
ਕੁਝ ਡੁੱਬ ਗਏ, ਕੁਝ ਸੜ ਗਏ।
ਡਾਢੀ ਹੰਕਾਰਨ ਹੋਣੀ,
ਅੱਜ ਚੜ੍ਹੀ ਹਵਾ ਦੇ ਘੋੜੇ।
ਕੋਈ ਮੋੜੇ ਵੇ, ਕੋਈ ਮੋੜੇ।

2. ਧਰਤੀ ਦੀ ਫਟ ਗਈ ਛਾਤੀ,
ਸਾਗਰ ਦਾ ਖੌਲੇ ਪਾਣੀ।
ਤਾਕਤ ਹੋਈ ਟੋਟੇ ਟੋਟੇ,
ਪਲਚੀ ਗਈ ਸਾਰੀ ਤਾਣੀ।
ਸ਼ੈਤਾਨ ਫਰਿਸ਼ਤਾ ਬਣ ਕੇ,
ਉਪਦੇਸ਼ ਕਰੇ ਬੇਲੋੜੇ।
ਕੋਈ ਮੋੜੇ ਵੇ, ਕੋਈ ਮੋੜੇ।

3. ਖੁਦਗਰਜ਼ੀ ਹੋ ਗਈ ਅੰਨ੍ਹੀ,
ਮਾਇਆ ਨੂੰ ਚੜ੍ਹ ਗਈ ਮਸਤੀ।

-੧੩-