ਪੰਨਾ:ਨਵਾਂ ਜਹਾਨ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆ ਸਜਣੀ.

੧.ਘੁਟ ਘੁਟ ਕੇ ਫੜੀਆਂ ਡੋਰਾਂ ਨੂੰ,
ਨਾ ਰਿਸ਼ਮਾਂ ਵਾਂਗ ਵਧਾ ਸਜਣੀ,
ਦਰਸ਼ਨ ਮੇਲੇ ਦੀਆਂ ਘੜੀਆਂ ਨੂੰ
ਨਾ ਅਗ੍ਹਾਂ ਅਗ੍ਹਾਂ ਤਿਲਕਾ ਸਜਣੀ।

੨.ਤੂੰ ਕਦ ਮੇਰੇ ਘਰ ਆਵੇਂਗੀ?
ਕਦ ਗਲ ਲਾ ਕੇ ਅਪਣਾਵੇਂਗੀ?
ਕਿਤੇ ਮੁਕ ਨਾ ਜਾਣ ਉਡੀਕਾਂ ਏਹ,
ਝਬ ਆ ਸਜਣੀ, ਝਬ ਆ ਸਜਣੀ।

੩.ਗਲ ਲੱਗਣ ਨੂੰ ਜੀ ਕਰਦਾ ਹੈ,
ਪਰ ਬੇ ਅਦਬੀ ਤੋਂ ਡਰਦਾ ਹੈ,
ਵਿਚਕਾਰ ਖਲੋਤੇ ਪੜਦੇ ਨੂੰ
ਤੂੰ ਆਪੀਂ ਪਰੇ ਹਟਾ ਸਜਣੀ।

੪.ਮੇਰੀ ਬਾਂਹ ਫੜਨ ਲਈ ਬਾਂਹ ਕਰ ਦੇ,
ਮੇਰੇ ਬਹਿਣ ਲਈ ਕੋਈ ਥਾਂ ਕਰ ਦੇ,
ਮੇਰੇ ਪੈਰ ਥਿੜਕਦੇ ਜਾਂਦੇ ਨੀਂ,
ਜ਼ਰਾ ਉੜ ਕੇ ਉਤਾਂਹ ਉਠਾ ਸਜਣੀ।

————————

———੫੦———