ਪੰਨਾ:ਨਵਾਂ ਮਾਸਟਰ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਥੇ ਤੇ ਮੁੜ੍ਹਕੇ ਦੇ ਇਕ ਇਕ, ਦੋ ਦੋ ਤੁਪਕੇ ਉਮਡ ਆਏ ਸਨ।

ਉਨ੍ਹਾਂ ਵਿਚੋਂ ਇਕ ਆਦਮੀ ਨੇ ਜੋ ਕਿ ਅਮੀਰ ਜਾਪਦਾ ਸੀ, ਚੁਪ ਤੋੜੀ ਤੇ ਕਿਹਾ 'ਕਿਤੇ ਵੀ ਨਜ਼ਰ ਨਹੀਂ ਆਉਂਦੇ।' ਉਸ ਦੀ ਅਵਾਜ਼ ਤੋਂ ਨਿਰਾਸਤਾ ਪ੍ਰਗਟ ਹੋ ਰਹੀ ਸੀ।

'ਹਾਂ, ਉਹ ਸਵੇਰੇ ਤੜਕੇ ਦੇ ਜੁ ਤੁਰੇ ਹੋਏ ਨੇ' ਦੂਜੇ ਆਦਮੀ ਨੇ ਆਖਿਆ।

'ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਅਸੀਂ ਵੀ ਉਨ੍ਹਾਂ ਦੇ ਮਗਰ ਆ ਰਹੇ ਹਾਂ' ਤੀਜੇ ਆਦਮੀ ਨੇ ਕਿਹਾ, ਜੋ ਕਿ ਇਕ ਨਿਕੇ ਜਿਹੇ ਚਿਟੇ ਘੋੜੇ ਤੇ ਸਵਾਰ ਸੀ।

'ਉਨ੍ਹਾਂ ਨੂੰ ਪਤਾ ਲਗ ਜਾਏਗਾ' ਸਰਦਾਰ ਨੇ ਆਪਣੇ ਬੁਲ੍ਹ ਟੁਕਦਿਆਂ ਹੋਇਆਂ ਆਖਿਆ।

'ਹਾਂ ਉਹ ਪੈਦਲ ਹੀ ਹਨ, ਅਤੇ ਬਹੁਤ ਦੂਰ ਨਹੀਂ ਗਏ ਹੋਣੇ' ਚਿਟੇ ਘੋੜੇ ਵਾਲੇ ਨੇ ਕਿਹਾ, ਜੇਕਰ ਛੇਤੀ ਛੇਤੀ ਤੁਰੀਏ ਤਾਂ ਜ਼ਰੂਰ ਉਨਾਂ ਨੂੰ ਫੜ ਲਵਾਂਗੇ।

ਉਹ ਅਗੇ ਤੁਰ ਪਏ।

'ਉਹ ਗਏ ਠੀਕ ਇਸੇ ਰਸਤੇ ਹੀ ਹਨ, ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਠੀਕ ਪਤਾ ਪਿਆ ਲਗਦਾ ਹੈ।' ਅਮੀਰ ਆਦਮੀ ਨੇ ਆਪਣੇ ਘੋੜੇ ਨੂੰ ਤੇਜ਼ ਤੋਰਦਿਆਂ ਹੋਇਆਂ ਕਿਹਾ, 'ਛੇਤੀ ਤੁਰੋ ਨਹੀਂ ਤਾਂ ਉਹ ਦਰਿਆ ਪਾਰ ਕਰ ਜਾਣਗੇ ਅਤੇ ਫੇਰ ਉਨ੍ਹਾਂ ਨੂੰ ਫੜਨਾ ਮੁਸ਼ਕਲ ਹੋ ਜਾਵੇਗਾ'।

ਬਾਕੀਆਂ ਨੇ ਵੀ ਘੋੜਿਆਂ ਨੂੰ ਤੇਜ਼ ਤੋਰ ਦਿਤਾ। ਘੋੜਿਆਂ ਦੇ ਸੁੰਮ ਰੇਤਲੀ ਪਗ ਡੰਡੀ ਦੇ ਉਤੇ ਇਕ ਸੁਰੀਲੀ ਆਵਾਜ਼

੨੦.

ਪਿਆਰ