ਪੰਨਾ:ਨਵਾਂ ਮਾਸਟਰ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਦਾ ਜਵਾਬ ਡਾਰਵਨ ਦੀਆਂ ਵਿਕਾਸ਼ ਦੀਆਂ ਥੀਊਰੀਆਂ ਦਸਦੀਆਂ ਤਾਂ ਸਨ ਪਰ ਉਸ ਦਾ ਅਛੋਹ ਮਨ ਇਹ ਨਹੀਂ ਸੀ ਕਬੂਲ ਸਕਦਾ ਕਿ ਨਰ ਤੇ ਮਾਦਾ ਹੋਰ ਚੰਗੀ ਕਿਸਮ ਦੇ ਨਰ ਤੇ ਮਾਦਾ ਪੈਦਾ ਕਰਨ ਵਾਸਤੇ ਹੀ ਸਨ। ਇਹ ਪਸੂਆਂ ਦਾ ਕੰਮ ਉਸ ਨੂੰ ਬਹੁਤ ਬੁਰਾ ਲਗਦਾ ਸੀ। ਕਈ ਵਾਰ ਉਹ ਬਜ਼ਾਰਾਂ ਵਿਚ ਇਕ ਕੁੱਤੀ ਦੇ ਪਿੱਛੇ ਪੰਜ ਸੱਤ ਕੁੱਤੇ ਜ਼ਬਾਨਾਂ ਬਾਹਰ ਕਢੀ ਹੌਂਕਦੇ ਇਕ ਦੁਜੇ ਪਿਛੇ ਭੱਜੇ ਜਾਂਦੇ ਵੇਖਦਾ ਤਾਂ ਉਸ ਦਾ ਦਿਲ ਕੱਚਾ ਹੋ ਜਾਂਦਾ ਸੀ, ਉਸਦੇ ਦਿਮਾਗ਼ ਵਿਚ ਕੀੜੀਆਂ ਸੁਰਲ ਸੁਰਲ ਕਰਨ ਲਗ ਪੈਂਦੀਆ ਸਨ- ਅਤੇ ਨਾਲੇ ਜਦੋਂ ਉਨ੍ਹਾਂ ਦੇ ਘਰ ਉਨ੍ਹਾਂ ਦੀ ਆਪਣੀ ਮੱਝ ਸੂੰਦੀ ਉਹ ਕਿੰਨਾ ਕਿੰਨਾ ਚਿਰ ਡੌਰ ਭੌਰਾ ਹੋਇਆ ਰਹਿੰਦਾ ਸੀ, ਤੇ ਇਸੇ ਕਰਕੇ ਹੀ ਉਹ ਕਦੀ ਮਝ ਨੂੰ ਨਵੀਂ ਕਰਾਉਣ ਨਹੀਂ ਸੀ ਗਿਆ, ਸਦਾ ਕੰਮ ਦਾ ਬਹਾਨਾ ਕਰ ਕੇ ਨਿੱਕੇ ਭਰਾ ਨੂੰ ਹੀ ਭੇਜ ਦੇਂਦਾ ਹੁੰਦਾ ਸੀ। ਪਿਆਰ ਨੂੰ ਉਹ ਜਿਨਸੀ ਭੁੱਖ ਦਾ ਕੈਦੀ ਨਹੀਂ ਸੀ ਵੇਖ ਸਕਦਾ, ਪਰ ਤਾਂ ਵੀ ਉਹ ਕਦੀ ਕਿਸੇ ਦਰੱਖਤ ਨੂੰ, ਜਾਂ ਪੱਥਰ ਨੂੰ, ਜਾਂ ਫਿਰ ਕਿਸੇ ਮੇਜ਼ ਕੁਰਸੀ ਨੂੰ ਹੀ ਪਿਆਰ ਨਹੀਂ ਸੀ ਕਰ ਸਕਿਆ- ਕੇਵਲ ਇਕ ਕੁੜੀ ਨੂੰ ਹੀ ਪਿਆਰ ਕਰ ਸਕਦਾ ਸੀ, ਉਹ ਆਪ ਵੀ ਹੈਰਾਨ ਸੀ।

ਇਹਨਾਂ ਖ਼ਿਆਲਾਂ ਤੇ ਉਹ ਝੁੰਜਲਾ ਉਠਦਾ, ਛਿੱਥਾ ਪੈ ਜਾਂਦਾ ਤੇ ਦਿਲ ਹੀ ਦਿਲ ਵਿਚ ਹਰਜੀਤ ਤੋਂ ਆਪਣੇ ਨੀਚ ਖ਼ਿਆਲਾਂ ਦੀ ਮੁਆਫ਼ੀ ਮੰਗਦਾ, ਪਸਚਾਤਾਪ ਕਰਦਾ, ਉਹ ਨਿਸ਼ਕਾਮ ਪ੍ਰੇਮੀ ਹੀ ਰਹਿਣਾ ਚਾਹੁੰਦਾ ਸੀ। ਭਾਵੇਂ ਦਿਨੋਂ ਦਿਨ ਬਚਪਨ ਦਾ ਅਲ੍ਹੜ ਪੁਣਾ ਉਸ ਨੂੰ ਛਡਦਾ ਜਾਂਦਾ ਸੀ ਤੇ ਮਰਦਾਊ ਪੁਣਾ ਉਸ ਦੇ

੮੪.

ਸਮੇਂ ਸਮੇਂ