ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਅੰਕ ਪਹਿਲਾ
--ਝਾਕੀ ਪਹਿਲੀ--
ਸੀਨ
(੭, ੮ ਬਾਲ ਰੰਗ ਭੂਮੀ ਤੇ ਖੜੇ, ਹੱਥ ਵਿਚ ਪੁਸਤਕਾਂ ਫੜੀ
ਇਸ਼ਾਰੇ ਕਰਦੇ ਹੋਏ ਗਾ ਰਹੇ ਹਨ)
( ਇਕ ਜੱਟ ਕਹੀ ਮੋਢੇ ਤੇ ਧਰੀ ਆਉਂਦਾ ਹੈ ਤੇ ਉਹਨਾਂ ਦੇ
ਇਕ ਪਾਸੇ ਖਲੋ ਕੇ ਗੀਤ ਸੁਣਨ ਲਗ ਜਾਂਦਾ ਹੈ )
ਵਿੱਦਿਆ ਸਭ ਤੋਂ ਉੱਤਮ, ਸਭ ਤੋਂ ਉੱਤਮ, ਤੂੰ ਐ ਵਿੱਦਿਆ ।
ਸੁਨੋਂ ਭਰਾਵੋ, ਸੁਨੋਂ ਵੀਰਨੋਂ, ਬਨੋਂ ਸਿਆਣੇ ਲੈ ਵਿੱਦਿਆ |
ਦੱਸੋ ਸਾਥੀਓ, ਬੋਲੋ ਬਜ਼ੁਰਗੋ, ਤੁਹਾਨੂੰ ਕੀ ਦਿੰਦੀ ਭੈ ਵਿੱਦਿਆ ।
ਡਰਨ ਦੀ ਕੋਈ ਲੋੜ ਨਹੀਂ, ਅਕਲ ਦੀ ਤਾਂ ਏ ਮੈ ਵਿੱਦਿਆ ।
ਅਸਲੀ ਦੌਲਤ ਏ ਇਹ, ਮੁਕਤੀ ਦੀ ਏ ਲੈ ਵਿੱਦਿਆ।
ਚੰਕੀ ਨ ਜਾਵੇ, ਚੋਰੀ ਨਾ ਹੋਵੇ, ਪੈਂਦੀ ਨ ਜੀ ਢੇਹੇ ਵਿੱਦਿਆ।
ਅਜ਼ਾਦ ਇਹ ਰਹਿਣਾ ਚਾਹੁੰਦੀ, ਚਾਹੁੰਦੀ ਨ ਭੈ ਵਿੱਦਿਆ !
ਬੋਲੋ ਸਾਬੀਓ, ਕਹੇ. ਬਜ਼ੁਰਗੋ, ਜੈ ਜੈ ਜੈ ਜੈ · ਵਿੱਦਿਆ ।
(ਗੀਤ ਗਾਉਣ ਪਿਛੋਂ ਮੁੰਡੇ ਛਾਈ ਮਾਈ ਹੋ ਜਾਂਦੇ ਹਨ,
ਤੇ ਜੱਟ ਕੁਝ ਸੋਚਦਾ ਹੈ, ਗੁਣ ਗਣਾਉਂਦਾ ਹੈ, ਤੇ ਕਹਿੰਦਾ ਹੈ)
ਦਿਆਲ ਸਿੰਘ ਮੈਂ:- ਦਰਸ਼ਨ ਤੇ ਬਲਜਿੰਦਰ ਨੂੰ ਜ਼ਰੂਰ ਪੜਾਵਾਂਗਾ।
ਪਰਦਾ ਖਿਸਕਦਾ ਹੈ
{ਨਵੀਂ ਵਿਦਿਆ}
-੧੩-