ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/110

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੱਭਿਆਚਾਰਾਂ ਦਾ ਮੇਲ

ਦੀ ਇਕ ਸਾਂਝੀ ਬੋਲੀ ਤਿਆਰ ਹੋ ਗਈ, ਜਿਸ ਨੂੰ 'ਉਰਦੂ' ਆਖਣ ਲਗੇ। ਇਹ ਗਲ ਗ਼ਲਤ ਹੈ ਕਿ ਉਰਦੂ ਸ਼ਾਹ ਜਹਾਨ ਦੇ ਵੇਲੇ ਇਕਵਾਰਗੀ ਹੀ ਦੇਸ ਵਿਚ ਪ੍ਰਚਲਤ ਹੋ ਗਈ। ਇਹ ਤਾਂ ਹਿੰਦੂਆਂ ਤੇ ਮੁਸਲਮਾਣਾਂ ਦੀਆਂ ਬੋਲੀਆਂ ਦੇ ਰਚਣ ਮਿਚਣ ਤੋਂ ਸਹਿਜੇ ਸਹਿਜੇ ਬਣੀ ਤੇ ਸ਼ਾਹ ਜਹਾਨ ਦੇ ਵੇਲੇ ਇਸ ਨੇ ਵਰਤਮਾਨ ਸ਼ਕਲ ਫੜੀ। ਇਸ ਦੀ ਉਸਰਗੀ ਦੇ ਸਬੂਤ ਸਾਨੂੰ ਚਾਂਦ (੧੧੯੩), ਅਮੀਰ ਖ਼ੁਸਰੋ (੧੩੨੫), ਕਬੀਰ (੧੪੪੦-੧੫੧੮), ਗੁਰੂ ਨਾਨਕ (੧੪੬੯-੧੫੩੮}, ਤੁਲਸੀ ਦਾਸ (੧੬੨੩), ਆਦਿ ਦੀਆਂ ਰਚਨਾਵਾਂ ਵਿਚੋਂ ਮਿਲਦੇ ਹਨ। ਇਸ ਨੂੰ ਬ੍ਰਿਜ-ਭਾਸ਼ਾ ਤੇ ਅਰਬੀ ਫ਼ਾਰਸੀ ਦੀਆਂ ਖ਼ਾਸ ਖ਼ਾਸ ਖ਼ੂਬੀਆਂ ਗੁੜ੍ਹਤੀ ਵਿਚ ਮਿਲੀਆਂ। ਬ੍ਰਿਜ-ਭਾਸ਼ਾ ਵਿਚ ਜ਼ੋਰ ਬਿਆਨ ਤੇ ਹੁੰਦਾ ਹੈ, ਅਤੇ ਫ਼ਾਰਸੀ ਅਰਬੀ ਦਾ ਵਿਚਾਰ ਉਤੇ। ਮੁਹੰਮਦ ਹੁਸੈਨ 'ਆਜ਼ਾਦ' ਆਪਣੀ ਕਿਤਾਬ 'ਆਬਿ-ਹੱਯਾਤ' ਵਿਚ ਦਸਦੇ ਹਨ ਕਿ ਬ੍ਰਿਜ-ਭਾਸ਼ਾ ਵਿਚ ਲਿਖਾਰੀ ਦਾ ਆਸ਼ਾ ਇਹ ਹੁੰਦਾ ਹੈ ਕਿ ਪੜ੍ਹਨ ਵਾਲੇ ਨੂੰ ਕਿਸੇ ਗਲ ਦੇ ਸੋਹਣੇ ੨ ਵੇਰਵੇ ਦਸ ਕੇ ਚਕ੍ਰਿਤ ਕੀਤਾ ਜਾਵੇ ਤੇ ਫ਼ਾਰਸੀ ਅਰਬੀ ਵਿਚ ਅਸਲ ਦੀ ਨਿਕੀ ਜਹੀ ਗਰੀ ਉਤੇ ਅਲੰਕਾਰਾਂ ਤੇ ਪ੍ਰਮਾਣਾਂ ਦਾ ਵਡਾ ਸਾਰਾ ਖੋਪਾ ਚਾੜ੍ਹਿਆ ਹੁੰਦਾ ਹੈ, ਜਿਸ ਵਿਚੋਂ ਕਈ ਵੇਰ ਗਰੀ ਲਭਣੀ ਹੀ ਔਖੀ ਹੋ ਜਾਂਦੀ ਹੈ। ਇਕ ਬਾਹਲਾ ਕਰਕੇ ਬਣਾਉ ਤੇ ਨਿਭਾਉ ਵਿਚ ਮੂਰਤਕ ( sculptural ) ਹੈ ਤੇ ਦੂਜੀ ਚਿਤ੍ਰਕਾਰੀ ਵਾਂਗੂ ਸੂਰਤਕ ( picturesque ), ਜਿਸ ਵਿਚ ਸ਼ਿਅਰ ਤੇ ਸ਼ਿਅਰ (ਬਿਨਾਂ ਕਿਸੇ ਕੇਂਦਰੀ ਖਿਆਲ ਦੇ) ਇਉਂ ਜੜਿਆ ਹੁੰਦਾ ਹੈ ਜਿਵੇਂ ਪਚਰਕਾਰੀ ਵਿਚ ਵਖੋ ਵਖ ਪਚਰਾਂ। ਉਰਦੂ ਵਿਚ ਇਹ ਦੋਵੇਂ ਗੁਣ ਆ ਗਏ। ਸਮਾਂ ਪਾ ਕੇ ਇਹ ਸਾਰੇ ਹਿੰਦ ਦੀ ਸਾਂਝੀ ਬੋਲੀ ਬਣ ਜਾਂਦੀ, ਜੇਕਰ ਅਕਬਰ ਤੋਂ ਪਿਛੋਂ ਆਉਣ ਵਾਲੇ ਲੋਕ ਇਸ ਨੂੰ ਫ਼ਾਰਸੀ ਗ਼ਜ਼ਲ ਤੇ ਕਸੀਦੇ ਦੀ ਚੇਟਕ ਨਾ ਲਾ ਦਿੰਦੇ। ਫਿਰ ਭੀ

ー੧੦੭ー