ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਹਾਸ-ਰਸ
ਜਣ ਕੇ ਨੌਂ ਕੁੜੀਆਂ
ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦੂੰ।
... ... ...
ਕਾਲਿਆਂ ਨੂੰ ਖ਼ਬਰ ਕਰੋ
ਗੋਰਾ ਰੰਗ ਡੱਬੀਆਂ ਵਿਚ ਆਇਆ।
... ... ...
ਸਿਰ ਗੁੰਦ ਦੇ, ਕੁਪੱਤੀਏ ਨੈਣੇ!
ਉੱਤੇ ਪਾ ਦੇ ਡਾਕ ਬੰਗਲਾ।
... ... ...
ਹੁਣ ਦੇ ਬਾਬੂਆਂ ਦੇ
ਚਿੱਟੇ ਕਪੜੇ ਤੇ ਖੀਸੇ ਖ਼ਾਲੀ!
... ... ...
ਆਰੀਆਂ ਨੇ ਅਤਿ ਚੱਕ ਲਈ
ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ।
... ... ...
ਬਣ ਗਿਆ ਸਿੰਘ-ਸਭੀਆ
ਜਦੋਂ ਮੁੱਕ ਗਏ ਘੜੇ 'ਚੋਂ ਦਾਣੇ।
... ... ...
ਮੈਂ 'ਕਾਲਣ ਬਣ ਗਈ ਵੇ
'ਕਾਲੀਆ! ਤੇਰਿਆਂ ਦੁੱਖਾਂ ਦੀ ਮਾਰੀ।
... ... ...
ਹੋ ਗਏ ਬੇਮੋਹੇ
ਕਿ ਜਿਹੜੇ ਸੰਗ 'ਕਾਲੀਆਂ ਦੇ ਰਲ ਗਏ।
... ... ...
ー੨੩ー