ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗੁਰੂ ਨਾਨਕ ਦੇਵ ਦਾ ਦੇਸ-ਪਿਆਰ

ਕਰਨ ਲਈ ਨੀਲੇ ਕਪੜੇ ਪਾਣ ਦਾ ਫ਼ੈਸ਼ਨ ਧਾਰ ਲੈਂਦੇ ਸਨ: "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ।" ਇਕ ਪਾਸੇ ਮੁਸਲਮਾਣਾਂ ਨਾਲ ਧਾਰਮਕ ਤੌਰ ਤੇ ਨਫ਼ਰਤ ਕਰਨੀ ਅਤੇ ਉਨ੍ਹਾਂ ਨੂੰ ਚੌਂਕੇ ਦੇ ਨੇੜੇ ਨਾ ਢੁਕਣ ਦੇਣਾ ਅਤੇ ਦੂਜੇ ਪਾਸੇ ਆਪਣੇ ਹਥੀਂ ਮਾਸ ਬਣਾਣ ਦੀ ਥਾਂ ਮੁਸਲਮਾਣੀ ਕਲਮਾ ਪੜ੍ਹੀ ਕੇ ਹਲਾਲ ਕੀਤਾ ਹੋਇਆ ਬਕਰਾ ਖਾਣਾ:

"ਅਭਾਖਿਆ ਕਾ ਕੁਠਾ ਬਕਰਾ ਖਾਣਾ!
ਚਉਕੇ ਉਪਰਿ ਕਿਸੈ ਨ ਜਾਣਾ।
ਦੇ ਕੈ ਚਉਕਾ ਕਢੀ ਕਾਰ।
ਉਪਰਿ ਆਇ ਬੈਠੇ ਕੂੜਿਆਰ।
ਮਤੁ ਭਿਟੈ ਵੇ ਮਤੁ ਭਿਟੈ।
ਇਹੁ ਅੰਨੁ ਅਸਾਡਾ ਫਿਟੈ॥"

ਲੋਕੀ ਏਡੇ ਨਿੱਘਰ ਗਏ ਸਨ ਕਿ (ਅਜ ਕਲ ਦੇ ਮਿਸਟਰ ਅਖਵਾਣ ਵਾਲੇ ਬਾਬੂਆਂ ਦੀ ਤਰ੍ਹਾਂ) ਆਪਣੇ ਆਪ ਨੂੰ 'ਮੀਆਂ' ਅਖਵਾਣ ਵਿੱਚ ਰਾਜ਼ੀ ਹੁੰਦੇ ਸਨ, ਅਤੇ ਆਪਣੀ ਦੇਸ਼-ਭਾਸ਼ਾ ਛੱਡ ਕੇ ਦੂਜਿਆਂ ਦੀ ਬੋਲੀ ਭਾਵ ਫ਼ਾਰਸੀ ਨੂੰ ਅਪਣਿਆਉਂਦੇ ਸਨ:

'ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ' (ਬਸੰਤ)।

ਗੁਰੂ ਜੀ ਦੇ ਇਨ੍ਹਾਂ ਖ਼ਿਆਲਾਂ ਦੀ ਤਹਿ ਵਿੱਚ ਕੌਮੀ ਨਫ਼ਰਤ ਨਹੀਂ ਸੀ, ਸਗੋਂ ਕੌਮੀ ਸੱਭਿਤਾ ਦੇ ਬਚਾਣ ਦਾ ਫ਼ਿਕਰ ਸੀ। ਉਦੋਂ ਗੁਰੂ ਜੀ ਦੇ ਦਿਲ ਵਿਚ ਮੁਸਲਮਾਣਾਂ ਲਈ ਚੋਖੀ ਕਦਰ ਸੀ। ਜਦ ਬਾਬਰ ਨੇ ਹਿੰਦ ਉਤੇ ਹੱਲਾ ਕੀਤਾ ਤਾਂ ਕੀ ਹਿੰਦੂ ਤੇ ਕੀ ਮੁਸਲਮਾਣ ਸਾਰੇ ਹਿੰਦ-ਵਾਸੀਆਂ ਦੀ ਬੁਰੀ ਬਾਬ ਹੋਈ। ਗੁਰੂ ਨਾਨਕ ਦੇਵ ਇਕ ਸੱਚੇ ਦੇਸ਼-ਭਗਤ ਵਾਕਰ ਜਿਥੇ ਹਿੰਦੂਆਂ ਦੇ ਦੁਖੜੇ ਬਿਆਨ ਕਰ ਕੇ 'ਖ਼ੂਨ ਕੇ ਸੋਹਲੇ' ਗਾਉਂਦੇ ਹਨ, ਉਥੇ

ー੭੫ー