ਪੰਨਾ:ਨਵੀਨ ਚਿੱਠੀ ਪੱਤਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੭)

ਨਹੀਂ ਕਿ ਅਜੇਹੇ ਸ਼ਿਕੱਸਤੇ ਮਾਰੋ ਜੋ ਇਕ ਕਹਾਵਤ ਅਨੁਸਾਰ ਤੁਹਾਨੂੰ ਉਸਦੇ ਪੜ੍ਹਨ ਲਈ ਵੀ ਆਪ ਹੀ ਜਾਣਾ ਪਵੇ।

੩.ਵਿਹਾਰਕ ਤੇ ਸਰਕਾਰੀ ਚਿਠੀ ਪੱਤ੍ਰ ਵਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ, ਕਿਉਂ ਜੋ ਭੈੜੀ ਲਿਖੀ ਚਿਠੀ ਭੈੜਾ ਪ੍ਰਭਾਵ ਪਾਉਂਦੀ ਹੈ ਤੇ ਕਈ ਵੇਰ ਹੋਣ ਵਾਲਾ ਕੰਮ ਵੀ ਕੇਵਲ ਇਸੇ ਕਾਰਣ ਨਹੀਂ ਹੁੰਦਾ। ਲਗਾਂ ਮਾਤ੍ਰਾਂ ਦਾ ਖਾਸ ਧਿਆਨ ਰਖਣਾ ਚਾਹੀਦਾ ਹੈ। ਇਨ੍ਹਾਂ ਦੇ ਅੱਗੇ ਪਿੱਛੇ ਲਗ ਜਾਣ ਜਾਂ ਰਹਿ ਜਾਣ ਨਾਲ ਕਈ ਵੇਰ ਭਾਵ ਹੀ ਬਦਲ ਜਾਂਦਾ ਹੈ।

੪.ਸਦਾ ਹਾਸ਼ੀਆ ਛਡ ਕੇ ਚਿਠੀ ਲਿਖੋ ਤੇ ਹਾਸ਼ੀਆ ਸਾਰੀ ਚਿਠੀ ਵਿਚ ਇਕੋ ਜਿਹਾ ਰਹੇ। ਇਹ ਨਾ ਹੋਵੇ ਕਿ ਅਰੰਭ ਤੋਂ ਹਾਸ਼ੀਆ ਇਕ ਇੰਚ ਹੋਵੇ ਤੇ ਅੰਤ ਤੇ ਤਿੰਨ ਇੰਚ ਹੋ ਜਾਵੇ। ਪਾਲਾਂ ਸਿਧੀਆਂ ਹੋਣ ਤੇ ਜੇ ਉੱਕਾ ਹੀ ਸਿੱਧਾ ਨਾ ਲਿਖ ਸਕੋ ਤਾਂ ਸਾਦਿਆਂ ਦੀ ਥਾਂ ਲੀਕਾਂ ਵਾਲੇ ਕਾਗਜ਼ ਤੇ ਪੈਡ ਵਰਤੋ।

੫.ਵਾਕ ਸਾਦੇ, ਛੋਟੇ ਤੇ ਸ਼ੁਧ ਬਣਾਓ। ਬਹੁਤ ਲੰਮੇ ਵਾਕ ਕਈ ਵੇਰ ਮਤਲਬ ਹੀ ਬਦਲ ਦੇਂਦੇ ਹਨ। ਲੰਮੇ ਵਾਕ ਲਿਖਣੇ ਕੋਈ ਵਡਿਆਈ ਨਹੀਂ। ਮਹਾਤਮਾ ਗਾਂਧੀ ਜੀ ਜਿਹੋ ਜਿਹੇ ਆਪ ਸਾਦੇ ਸਨ ਉਹੋ ਜਿਹੇ ਸਾਦੇ ਤੇ ਛੋਟੇ ਵਾਕ ਵਰਤਦੇ ਸਨ।

੬. ਜਿਨ੍ਹਾਂ ਸ਼ਬਦਾਂ ਦੇ ਅਰਥਾਂ ਸਬੰਧੀ ਤੁਸੀਂ ਆਪ ਨਿਸਚੇ ਯੋਗ ਜਾਣੂ ਨਹੀਂ ਉਹ ਕਦੇ ਨਾ ਵਰਤੋ, ਕਿਉਂ ਜੋ ਅਜੇਹੀ ਗਲਤ ਵਰਤੋਂ ਤੁਹਾਡੀ ਲਿਆਕਤ ਸ਼ਬੰਧੀ ਭੈੜਾ