ਪੰਨਾ:ਨਵੀਨ ਚਿੱਠੀ ਪੱਤਰ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{੪੬)

ਅਗਵਾਈ ਕਰਦੇ ਆਏ ਹੋ ਤੇ ਉਹ ਅਗਵਾਈ ਸਦਾ ਮੇਰੀਆਂ ਇੱਛਾ ਅਨੁਸਾਰ ਹੀ ਨਿਕਲਦੀ ਰਹੀ, ਸੋ ਇਸ ਲਈ ਮੈਂ ਇਕ ਹੋਰ ਔਕੜ ਆਪ ਦੇ ਸਾਹਮਣੇ ਰਖਦੀ ਹਾਂ ਜਿਸ ਦਾ ਉੱਤਰ ਮੈਨੂੰ ਮੁੜਦੀ ਡਾਕ ਜ਼ਰੂਰ ਦੇਣਾ।
ਇਥੇ ਕਾਲਜਾਂ ਦੇ ਮੁੰਡਿਆਂ ਤੇ ਕੁੜੀਆਂ ਦੀ ਇਕ ਸਭਾ ਹੈ। ਬਥੇਰੇ ਮੁੰਡੇ ਤੇ ਕੁੜੀਆਂ ਉਸ ਸਭਾ ਦੀਆਂ ਮੈਂਬਰ ਹਨ। ਇਹ ਸਭਾ ਵਿਦਿਆਰਥੀਆਂ ਦੇ ਹੱਕਾਂ ਦੀ ਰਖਵਾਲੀ ਕਰਦੀ ਹੈ ਤੇ ਦੇਸ਼ ਸੇਵਾ ਲਈ ਵੰਗਾਰਦੀ ਹੈ। ਸ਼ਾਇਦ ਇਸੇ ਲਈ ਮੈਨੂੰ ਇਸ ਸਭਾ ਦੀਆਂ ਕਾਰਵਾਈਆਂ(Activities)ਨਾਲ ਬੜੀ ਹਮਦਰਦੀ ਤੇ ਦਿਲਚਸਪੀ ਹੈ | ਮੈਂ ਇਸ ਦੀ ਹਰ ਪਬਲਿਕ ਮੀਟਿੰਗ ਵਿਚ ਸ਼ਾਮਲ ਹੋਣ ਦਾ ਸਦਾ ਯਤਨ ਕਰਦੀ ਹਾਂ। ਇਹ ਸਭਾ ਹੜਤਾਲਾਂ ਕਰਾਉਂਦੀ ਤੇ ਦੇਸ਼ ਸਭਾ ਦੇ ਨਾਹਰੇ (ਜੈਕਾਰੇ) ਲਗਵਾਉਂਦੀ ਹੈ। ਸਰਕਾਰ ਇਸ ਸਭਾ ਜਾਂ ਇਸ ਦੀਆਂ ਕਰਤੂਤਾਂ ਨਾਲ ਕੁਝ ਰੂਸੀ ਰੂਸੀ ਜਾਪਦੀ ਹੈ, ਇਸ ਦੇ ਕਈ ਮੈਂਬਰਾਂ ਨੂੰ ਕੈਦ ਵੀ ਕੀਤਾ ਗਿਆ ਹੈ ਤੇ ਕਈ ਵਾਰ ਲਾਠੀ ਚਾਰਜ ਵੀ ਹੋ ਚੁੱਕਾ ਹੈ।
ਮੇਰਾ ਇਸ ਸਭਾ ਦਾ ਮੈਂਬਰ ਬਣ ਕੇ ਤੇ ਅੱਗੇ ਹੋ ਹਿੱਸਾ ਲੈਣ ਤੇ ਬੜਾ ਜੀ ਕਰਦਾ ਹੈ ਪਰ ਫਿਰ ਸੋਚਦੀ ਹਾਂ, ਸਰਕਾਰੀ ਵਜ਼ੀਫ਼ਾ ਮਿਲਦਾ ਹੈ, ਮਤਾਂ ਮੇਰੇ ਇਉਂ ਕਰਨ ਤੇ ਸਰਕਾਰ ਮੇਰੇ ਨਾਲ ਵੀ ਰੁਸ ਜਾਵੇ।ਹਾਲੀਂ ਮੈਨੂੰ ਕੁਝ ਚੰਗੀ ਤਰਾਂ ਇਸ ਸਭਾ ਦ ਨਿਯਮਾਂ ਆਦਿ ਦੀ ਸੋਝੀ ਵੀ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ? ਤੁਸੀਂ ਹੀ ਦਸੋ।
ਮੈਂ ਪੜ੍ਹਾਈ ਵਲ ਪੂਰਾ ਪੂਰਾ ਧਿਆਨ ਦੇ ਰਹੀ ਹਾਂ।