ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹਿਆ, ਪਰ ਪ੍ਰਮਾਤਮਾ ਨੇ ਮੇਰੀ ਲਾਜ ਰਖ ਲਈ।' ਉਸ ਦੀਆਂ ਅਖਾਂ ਵਿਚ ਅਥਰੂ ਆ ਗਏ।

‘ਤੇ ਫਿਰ?' ਮੇਰੇ ਮੂੰਹੋਂ ਅਚਾਨਕ ਨਿਕਲ ਗਿਆ।

'ਉਹ ਮੈਨੂੰ ਫੜਕੇ ਥਾਣੇ ਲੈ ਗਏ, ਜਿਥੇ ਮੈਨੂੰ ਚੰਗੀ ਤਰਾਂ ਕੁੱਟਿਆ ਗਿਆ ਤੇ ਅਠ ਦਿਨ ਕੈਦ ਰਖਿਆ।' ਉਸ ਹਟਕੋਰੇ ਲੈਂਦੇ ਕਿਹਾ।

'ਰਾਜ ਤੂੰ ਮੈਨੂੰ ਸਾਰੀ ਗਲ ਦਸ।' ਮੈਂ ਹੌਕਾ ਭਰਦੇ ਕਿਹਾ।

'ਛਡੋ ਬਾਬੂ ਜੀ ਜੋ ਹੋਣਾ ਸੀ ਉਹ ਹੋ ਗਿਆ।'

'ਨਹੀਂ ਰਾਜ ਤੂੰ ਦਸ।’

ਅਸੀਂ ਦੋਵੇਂ ਬਾਗ ਦੇ ਪਲਾਟ ਵਿਚ ਜਾ ਬੈਠੇ। ਰਾਜ ਕੁਝ ਚਿਰ ਚੁਪ ਰਹੀ ਤੇ ਫਿਰ ਬੋਲੀ।

'ਜਿਸ ਦਿਨ ਮੈਂ ਤੁਹਾਨੂੰ ਮਿਲਣ ਦਾ ਵਾਇਦਾ ਕਰਕੇ ਗਈ, ਉਸੇ ਰਾਤ ਮੈਂ ਇਕ ਦੁਕਾਨ ਦੇ ਫਟੇ ਤੇ ਕੰਧ ਨਾਲ ਢਾਸਣਾ ਲਾਕੇ ਬੈਠੀ ਹੋਈ ਸਾਂ ਕਿ ਦੋ ਸਿਪਾਹੀ ਦੁਕਾਨ ਦੇ ਸਾਹਮਣੇ ਆ ਖਲੋਤੇ ਤੇ ਆਪਸ ਵਿਚ ਘੁਸਰ ਮੁਸਰ ਕਰਨ ਲਗ ਪਏ। ਮੈਨੂੰ ਕੁਝ ਡਰ ਪ੍ਰਤੀਤ ਹੋਇਆ, ਪਰ ਆਪਣੀ ਜਗਾ ਤੋਂ ਨ ਹਿਲੀ। ਬਜ਼ਾਰ ਵਿਚ ਕਾਫੀ ਹਨੇਰਾ ਹੋ ਗਿਆ ਸੀ। ਇਕ ਸਿਪਾਹੀ ਮੇਰੇ ਕੋਲ ਆਕੇ ਬੋਲਿਆ,

'ਤੂੰ ਕੌਣ ਏਂ, ਇਥੇ ਕੀ ਪਈ ਕਰਦੀ ਏਂ?'

'ਕੁਝ ਨਹੀਂ ਸੰਤਰੀ ਜੀ, ਇਕ ਗਰੀਬ ਹਾਂ।' ਮੈਂ ਬੜੀ ਨਿਮਰਤਾ ਨਾਲ ਕਿਹਾ।

'ਚਲ ਸਾਡੇ ਨਾਲ।'

'ਕਿਥੇ?'

'ਜਿਥੇ ਅਸੀਂ ਲੈ ਚਲੀਏ।'

'ਸੰਤਰੀ ਜੀ, ਕੁਝ ਰਹਿਮ ਕਰੋ ਮੇਰੇ ਤੇ।'

-੧੦੬-