ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਿਖਾਰੀ ਦੀ ਦੁਨੀਆਂ

ਸ਼ਾਮਾਂ ਦੇ ਘੁਸਮੁਸੇ ਵਿਚ ਨੰਦੂ ਬੜੀ ਮਧਮ ਜੇਹੀ ਚਾਲ ਚਲਦਾ ਹੋਇਆ ਤੁਰਿਆ ਜਾ ਰਿਹਾ ਸੀ। ਭੀੜੀਆਂ ਜੇਹੀਆਂ ਗਲੀਆਂ ਵਿਚੋਂ ਆ ਰਹੀ ਬਦਬੂ ਉਸਨੂੰ ਸਤਾ ਨਹੀਂ ਸੀ ਰਹੀ। ਪਰ ਫਿਰ ਵੀ ਉਹ ਬੜਾ ਉਦਾਸ ਸੀ। ਉਹ ਕਦੀ ਖਲੋ ਜਾਂਦਾ ਅਤੇ ਕਦੀ ਤੁਰ ਪੈਂਦਾ, ਕਦੀ ਪਿਛੇ ਮੁੜਦਾ ਅਤੇ ਕਦੀ ਅਗੇ ਵਧਦਾ ਸੀ। ਉਸ ਦੇ ਚਿਹਰੇ ਤੇ ਬੜੀ ਘਬਰਾਹਟ ਸੀ, ਚਿਹਰੇ ਤੇ ਬੇ-ਚੈਨੀ ਅਤੇ ਅਖਾਂ ਵਿਚ ਅਸਫਲਤਾ ਡਲ੍ਹਕਾਂ ਮਾਰ ਰਹੀ ਸੀ। ਉਸ ਦੇ ਮੋਕਲੇ ਹਡਾਂ ਤੋਂ ਉਸ ਦੀ ਬੀਤ ਚੁਕੀ ਜਵਾਨੀ ਦੇ ਨਿਸ਼ਾਨ ਅਜੇ ਗੁੰਮ ਨਹੀਂ ਸਨ ਹੋਏ। ਉਸ ਦੇ ਕਾਲੇ, ਭਦੇ ਅਤੇ ਡਰਾਉਣੇ ਨਕਸ਼ ਉਸ ਦੀ ਭੈੜੀ ਤਕਦੀਰ ਦੇ ਨਿਸ਼ਾਨ ਜਾਪਦੇ ਸਨ। ਉਸ ਦੀ ਕੋਝੀ ਅਤੇ ਬੇ-ਢਬੀ ਚਾਲ ਢਾਲ, ਉਸ ਦੇ ਭਿਖਾਰੀ ਹੋਣ ਦੀ ਹਾਮੀ ਸੀ। ਉਸ ਦੇ ਗਲ ਪਈਆਂ ਲੀਰਾਂ ਵੀ ਉਸ ਦੀ ਕਰੂਪਤਾ ਤੋਂ ਭੈ-ਭੀਤ ਸਨ।

'ਆਹ ... ... ਇਹ ਚਾਨਣੀ ਰਾਤ ... ਇਹ ਚਲਦੀ ਹਵਾ ਇਹ ਝੂਮਦੇ ਬੂਟੇ ... ... ਰੱਬਾ ਅਜ ਚਾਨਣੀ ਰਾਤ ਕਾਹਨੂੰ

-੧੧੦-