ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀ ਅਣਖ ਕਦੋਂ ਦੀ ਸਾਥੋਂ ਵਿਦਾ ਹੋ ਚੁਕੀ ਏ। ਹੁਣ ਅਸੀਂ ਜੀਊਂਦੇ ਮੁਰਦੇ ਆਂ।” ਉਸ ਨੇ ਸੀਖਾਂ ਨੂੰ ਜ਼ੋਰ ਨਾਲ ਜੋੜਨਾ ਚਾਹਿਆ ਪਰ ਲੋਹੇ ਜਿੱਨੀ ਤਾਕਤ ਉਸ ਵਿਚ ਕਿਥੇ ਸੀ। ਉਹ ਪਰ੍ਹਾਂ ਹਟ ਕੇ ਬਹਿ ਗਿਆ।

“ਆਹ ਮੇਰੀ ਦੁਨੀਆਂ ਦਿਨ ਬੇਦਿਨ ਘਟ ਰਹੀ ਏ ....... ਬਿਲੋ ਕਹਿੰਦੀ ਸੀ ਬੁਢੇ ਵੀ ਮਰ ਗਏ ਨੇ। ਹੋਰ ਹੁੰਦਾ ਵੀ ਕੀ। ਭੁਖ ਨਾਲ ਪ੍ਰਾਣ ਹੀ ਛੁਟਣੇ ਸੀ। ਵਿਚਾਰੇ ਬੁਢੇ ਮਾਂ ਪਿਓ ਬਿਲੋ ਵੀ ਪਿੰਜਰ ਹੀ ਰਹਿ ਗਈ ਏ। ਬਸ ਮੇਰੀ ਲਛੀ ਵੀ ਕਲ ਨੂੰ ਗਹਿਣੇ ਪਾਈ ਜਾਉ ... ਵਾਹ ਕਿਸਮਤ ... ਕਦੀ ਕੋਈ ਲੜਕੀ ਵੀ ਗਹਿਣੇ ਪਾੜੀ ਹੁੰਦੀ ਏ? ... ਮੈਂ ਆਪੇ ਹੀ ਤਾਂ ਬਿਲੋ ਨੂੰ ਕਿਹਾ ਸੀ।' ਉਹ ਬੋਲਦਾ ਰਿਹਾ। ਸਾਰਾ ਦਿਨ ਇਹਨਾਂ ਹੀ ਸੋਚਾਂ ਵਿਚ ਗਲਤਾਨ ਰਿਹਾ ਸੀ। ਉਸ ਨੂੰ ਇਸ ਤੋਂ ਬਿਨਾਂ ਹੋਰ ਰਾਹ ਵੀ ਨੂੰ ਕੋਈ ਨਹੀਂ ਸੀ ਲਭਦਾ ਜਿਸ ਦੁਆਰਾ ਆਪਣਾ ਜੁਰਮਾਨਾ ਤਾਰ ਸਕਦਾ। ਉਸ ਨੂੰ ਪਤਾ ਸੀ ਕਿ ਉਸ ਦੀ ਦੁਨੀਆਂ ਵਿਚੋਂ ਇਕ ਇਕ ਕਰਕੇ ਤਾਰੇ ਟੁਟਦੇ ਜਾ ਰਹੇ ਹਨ। ਉਸ ਨੂੰ ਇਹ ਵੀ ਯਕੀਨ ਸੀ ਕਿ ਟੁਟੇ ਹੋਏ ਤਾਰੇ ਫਿਰ ਜੁੜਨਗੇ ਨਹੀਂ, ਅਤੇ ਉਸ ਦੀ ਦੁਨੀਆਂ ਵਿਚ ਫਿਰ ਕਦੀ ਰੌਸ਼ਨੀ ਨਹੀਂ ਆ ਸਕੇਗੀ।

‘ਆ ... ... ਹ ਮੇਰੀ ਦੁਨੀਆਂ! ਭਗਵਾਨ ਤੂੰ ਡਾਢਾ ਏਂ। ਲੁਟ ਰਿਹਾ ਏਂ ਮੇਰੇ ਹੀਰਿਆਂ ਨੂੰ।' ਤੇ ਫਿਰ ਉਸ ਦੇ ਅੰਦਰੋਂ ਆਵਾਜ ਆਈ। ‘ਭਗਵਾਨ ਠੀਕ ਹੀ ਕਰਦਾ ਏ। ਭਿਖਾਰੀ ਦੇ ਬਚਿਆਂ ਦਾ ਜੀਵਨ ਮੋਤ ਨਾਲੋਂ ਭੈੜਾ ਏ। ਭਗਵਾਨ ਉਸ ਨੂੰ ਬਚੇ ਦੇ ਕੇ ਖੁਸ਼ ਨਹੀਂ ਰਹਿੰਦਾ।' ਨੰਦੂ ਕੰਬ ਉਠਿਆ। ਉਸ ਦੀਆਂ ਨਿਕੀਆਂ ਨਿਕੀਆਂ ਅਖਾਂ ਵਿਚੋਂ ਪਾਣੀ ਵਹਿ ਤੁਰਿਆ ਜਿਵੇਂ ਕਿਸੇ ਫਿਲਟਰ ਵਿਚੋਂ ਸਿੰਮ ੨ ਕੇ ਟੇਪੇ ਹੇਠਾਂ ਕਿਰਦੇ ਨੇ। ਉਸ ਨੇ ਅਖਾਂ ਨਾ ਸਾਫ ਕੀਤੀਆਂ, ਨਾ ਹੀ ਹੰਝਆਂ ਨੂੰ ਬੋਚਿਆ ਚੁਪ

-੧੧੬-