ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਨਸੂਰ

ਬਾਹਰ ਬੜਾ ਰੌਲਾ ਪੈ ਰਿਹਾ ਸੀ। ਲੋਕਾਂ ਦੇ ਬੋਲਾਂ ਤੋਂ ਜਾਪਦਾ ਸੀ ਜਿਵੇਂ ਕੋਈ ਅਨਰਥ ਹੋ ਗਿਆ ਹੋਵੇ। ਉਹ ਭਾਵੇਂ ਆਪਣੀ ਕਵਿਤਾ ਵਿਚ ਬਿਲਕੁਲ ਮਸਤ ਸੀ ਪਰ ਉਹ ਫਿਰ ਵੀ ਬਾਹਰ ਗਿਆ। ਉਸ ਦਾ ਘਰ ਉਚਾਣਾਂ ਤੇ ਸੀ ਜਿਸ ਕਰਕੇ ਹਰ ਕੋਈ ਆਉਂਦਾ ਜਾਂਦਾ ਉਸ ਦੇ ਘਰ ਦੇ ਪੈਰਾਂ ਦੇ ਵਿਚ ਦੀ ਲੰਘ ਕੇ ਜਾਂਦਾ ਸੀ। ਉਹ ਜਦ ਘਬਰਾਇਆ ਹੋਇਆ ਬਾਹਰ ਨਿਕਲਿਆ ਤਾਂ ਕਾਫੀ ਸਾਰੀ ਭੀੜ ਉਚਾਣਾ ਦੇ ਪੈਰਾਂ ਕੋਲ ਦੀ ਗੁਜ਼ਰ ਰਹੀ ਸੀ ਲੋਕ ਰੌਲਾ ਪਾ ਰਹੇ ਸਨ, ਹਰ ਇਕ ਦੇ ਮੂੰਹ ਤੇ ਅਚੰਭੇ ਭਰੀ ਘਬਰਾਹਟ ਸੀ। ਲੋਕ ਕਾਹਲੀ ਕਾਹਲੀ ਤੁਰੇ ਜਾ ਰਹੇ ਸਨ।

‘ਹੈਂ......ਔਹ......ਔਹ ਸਾਂਵਰੀ, ਕੌਣ ਏ ਉਹ, ਮੇਰੇ ਇਲਾਕੇ ਦੀ ਲੜਕੀ......ਸਾਂਵਰੀ? ਉਸ ਆਪ ਨੂੰ ਕਿਹਾ, 'ਉਹ ਦੁਲ੍ਹਨ ਦੇ ਰੂਪ ਵਿਚ? ਸਾਂਵਰੀ, ਕੀ ਵਿਆਹੀ ਗਈ ਏ?' ਪਰ ਉਹ ਤਾਂ ਸਾਲੂ ਨੂੰ ਪੈਰਾਂ ਹੇਠ ਮਸਲ ਦੀ......ਤੁਰੀ ਜਾ ਰਹੀ ਏ..... ਤੇ ਐਹ ਡੋਲਾ......ਕੀ ਇਹ ਖਾਲੀ ਏ.....ਜਾਂ ਸਾਂਵਰੀ ਨੇ ਵਿਆਹ ਤੋਂ

--੧੩੧--