ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋ ਗਿਆ। ‘....।’ ਮਨਸੂਰ ਚੁੱਪ ਸੀ । ਉਸ ਦੀ ਮਾਂ ਵੀ ਚੁੱਪ ਹੋ ਗਈ। ਦੋਵੇਂ ਚੁੱਪ ਸਨ ! ਦੁਹਾਂ ਦਿਲਾਂ ਵਿਚ ਕੋਈ ਘੌਲ ਹੋ ਰਿਹਾ ਸੀ। ਕੋਈ ਸੋਚ, ਕੋਈ ਗਮ ਸੀ। ‘ਜਾ ਬੇਟਾ.....ਸਾਂਵਰੀ ਲੈ ਕੇ ਆ....ਤੂੰ.....ਏਂ ਫਿਰ ਕੀ ਹੋਇਆ ਜੇ ਤੇਰਾ ਬਾਪ ਡਾਕੂ ਸੀ। ਉਹ ਦਾਨੀ ਸੀ.....ਭੁਖਿਆਂ ਲਈ ਰੋਟੀ ਸੀ ਨੰਗੇ ਦਾ ਉਹ ਪਰਦਾ ਸੀ...ਅਮੀਰਾਂ ਨੂੰ ਲੁੱਟਦਾ ਸੀ ਗਰੀਬਾਂ ਨਾਲ ਮਾਰ ਧਾੜ ਨਹੀਂ ਸੀ ਕਰਦਾ......ਜਾ.....ਮੇਰੇ ਘਰ ਦਾ ਸ਼ਿੰਗਾਰ ਲੈ ਕੇ ਆ ਜੇ ਬਹਾਰਾਂ ਫਿਰ ਮੁੜ ਆ ਸਕਣ..... ਮਾਂ ਨੇ ਬੱਚੇ ਦੇ ਮਥੇ ਵਿਚ ਤਿਲਕ ਲਾਇਆ । ਉਹ ਤੁਰ ਪਿਆ ਮਨਸੂਰ ਦੇ ਕਦਮਾਂ ਵਿਚ ਕੋਈ ਖਿੱਚ ਸੀ ਜੋ ਉਸ ਨੂੰ ਖਿੱਚੀ ਲਈ ਜਾ ਰਹੀ ਸੀ। ਉਸ ਨੂੰ ਜਾਪਦਾ ਸੀ ਜਿਵੇਂ ਉਹ ਕਿਸੇ ਖਜ਼ਾਨੇ ਦੀ ਢੂੰਡ ਲਈ ਤੁਰਿਆ ਜਾ ਰਿਹਾ ਸੀ । ਧੀਰਜ ਮਲ ਦੇ ਘਰ ਫਿਰ ਬਹਾਰ ਆ ਗਈ । ਸੋਗ ਨੂੰ ਕਿਧਰੇ ਥਾਂ ਨਾ ਰਹੀ। ਉਨ੍ਹਾਂ ਦੀ ਬੱਚੀ ਨੂੰ ਸਹਾਰਾ ਕੀ ਮਿਲਿਆ ਧੀਰਜ ਮਲ ਨੂੰ ਜੀਵਨ ਮਿਲ ਗਿਆ। ਦੀ ਦੋ ਪਿਆਰ ਭੁਖੇ ਘਰਾਂ ਤੇ ਖੇੜਾ ਆ ਗਿਆ । ਸਾਂਵਰੀ ਮਨਸੂਰ ਦੀ ਦੁਨੀਆਂ ਦੀ ਇਕ ਸੁਹਣੀ ਨਾਇਕਾ ਬਣ ਗਈ | ਉਸ ਦੀ ਮਾਂ ਨੇ ਲਖ ਲਖ ਸ਼ਗਨ ਮਨਾਏ,....ਘਰ ਨੂੰ ਸੰਵਾਰਿਆ, ਫਬਾਇਆ......ਸਾਂਵਰੀ ਲਈ ਚੁਣ ਚੁਣ ਬਿਸਤਰੇ ਵਿਛਾਏ ਮਨਸੂਰ ਦੀ ਲਾਈ ਬਗੀਚੀ ਵਿਚੋਂ ਫੁਲ ਤੋੜੇ ਸਾਂਵਰੀ ਦੇ ਗਲ ਹਾਰ ਪਾਏ, ਮਨਸੂਰ ਨੂੰ ਸਿਹਰੇ ਲਾਏ ਅਤੇ ਉਸਦੀ ਹਰ ਖੁਸ਼ੀ ਦੂਣਾ ਸ਼ਿੰਗਾਰ ਕਰ ਕਰ ਨੱਚ ਰਹੀ ਸੀ। -੧੪੨- “ਸਰੋਜ