ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਦੀ ਕਿਤਾਬ ਲਾਇਬ੍ਰੇਰੀ ਵਿਚੋਂ ਲੈ ਆਂਦੀ ਤੇ ਉਨ੍ਹਾਂ ਨਾਲ ਦਿਲ ਚਾਹੁਣ ਦੀ ਕੋਸ਼ਿਸ਼ ਕਰਦਾ । ਉਨਾਂ ਰਸਾਲਿਆਂ ਜਾਂ ਕਿਤਾਬਾਂ ਵਿਚ ਵੀ ਲਿਖਾਰੀ ਆਪਣੇ ਰੋਣੇ ਰੌ ਰਹੇ ਹੁੰਦੇ, ਸਮਾਜੀ ਵੰਡ ਨੂੰ ਕੋਸਦੇ, ਸਮਾਜ ਦੇ ਭੈੜੇ ਅਸੂਲਾਂ ਦੇ ਵਿਰੁਧ ਆਵਾਜ਼ ਉਠਾਂਦੇ, ਸਰਮਾਏਦਾਰੀ ਨਜ਼ਾਮ ਦੇ ਪੈਰਾਂ ਹੇਠ ਨਪੀੜੀਆਂ ਜਾ ਰਹੀਆਂ ਜਿੰਦੜੀਆਂ ਦੀਆਂ ਆਹਾਂ, ਚੀਸਾਂ ਹੀ ਸੁਣਾਈ ਦੇਂਦੀਆਂ, ਗਰੀਬੀ ਦੇ ਹੜਾਂ ਥਲੇ ਦਬੀਆਂ ਜਿੰਦੜੀਆਂ ਦੀਆਂ ਰੋਂਦੀਆਂ ਕੁਰਲਾਂਦੀਆਂ ਰੂਹਾਂ ਦੀਆਂ ਆਵਾਜ਼ਾਂ ਕੰਨ ਨੂੰ ਪਾੜਦੀਆਂ ਜਾਪਦੀਆਂ ਤੇ ਬਸ ਹੋਰ ਕੁਝ ਵੀ ਨਹੀਂ। ਮੈਂ ਹੋਰ ਗਮਗੀਨ ਹੋ ਜਾਂਦਾ ਤੇ ਕਈ ਵਾਰੀ ਅਖਾਂ ਵਿਚ ਅਥਰੂ ਕੋਈ ਅਨੋਖਾ ਜਿਹਾ ਨਾਚ ਕਰਨ ਲਗ ਪੈਂਦੇ ਤੇ ਫਿਰ ਮੋਟੇ ਮੋਟੇ ਗਰਮ ਗਰਮ ਅਥਰੂ ਮੇਰੀਆਂ ਗਲ੍ਹਾਂ ਤੋਂ ਲੰਘਦੇ, ਦਿਲ ਦੇ ਅਰਮਾਨਾਂ ਨੂੰ ਆਪਣੇ ਪੈਰਾਂ ਹੇਠ ਲਤਾੜਦੇ ਹੇਠਾਂ ਜ਼ਮੀਨ ਤੇ ਜਾ ਡਿਗਦੇ ਤੇ ਵੇਖਦੇ ਵੇਖਦੇ ਹੀ ਪਤਾ ਨਹੀਂ ਕਿਧਰ ਅਲੋਪ ਹੋ ਜਾਂਦੇ। ਕਈ ਵਾਰੀ ਜਦੋਂ ਮੇਰਾ ਦਿਲ ਬਹੁਤ ਭਰ ਜਾਂਦਾ ਹੈ ਤਾਂ ਮੈਂ ਉਚੀ ਉਚੀ ਰੋਣ ਲਗ ਪੈਂਦਾ ਹਾਂ। ਦਿਲ ਦੇ ਅਰਮਾਨ ਮੇਰੇ ਲਖ ਯਤਨ ਕਰਨ ਦੇ ਬਾਵਜੂਦ ਵੀ ਨਾ ਨਿਕਲਣੋਂ ਰਹਿੰਦੇ ਖੂਬ ਉਚੀ ਉਚੀ ਰੋਂਦਾ, ਰਜਕੇ ਰੋਣ ਨਾਲ ਮੇਰਾ ਦਿਲ ਕੁਝ ਕੁਝ ਹੌਲਾ ਹੋ ਜਾਂਦਾ ਹੈ। ਬੇਬੀ ਮੇਰੀ ਇਹ ਹਾਲਤ ਵੇਖਕੇ ਬੜੀ ਉਦਾਸ ਹੋ ਜਾਂਦੀ ਹੈ। ਕਈ ਵਾਰੀ ਤਾਂ ਉਹ ਵੀ ਰੋਣ ਲਗ ਪੈਂਦੀ ਹੈ, ਪਰ ਹੁਣ ਉਸਦੀ ਆਦਤ ਪੱਕੀ ਹੋ ਗਈ ਹੈ, ਉਹ ਮੈਨੂੰ ਉਦਾਸ ਵੇਖਕੇ ਦਿਲ ਨੂੰ ਕਾਬੂ ਵਿਚ ਰਖ ਸਕਦੀ ਹੈ, ਜਦ ਖੂਬ ਜੀਅ ਭਰਕੇ ਲੈਂਦਾ ਹਾਂ ਕੁਝ ਸ਼ਾਂਤੀ ਜਾਪਦੀ ਹੈ ਤੇ ਬੇਬੀ ਨੂੰ ਘੁਟਕੇ ਗਲਵਕੜੀ ਵਿਚ ਲੈ ਲੈਂਦਾ ਹਾਂ। ਅਜ ਮੈਂ ਰਸਾਲੇ ਵਿਚੋਂ ਇਕ ਕਹਾਣੀ ਪੜ ਰਿਹਾ ਸਾਂ, -੧੪੪-