ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਬਰੂ ਦ ਪਰ ਮੁਮਤਾਜ ਬਚ ਜਾਂਦੀ । ਫਿਰ ਉਸ ਦੀ ਇੱਜ਼ਤ ਅਤੇ ਰਖਵਾਲਾ ਕੌਣ ਹੁੰਦਾ ? ਇਹੋ ਗਮ ਸੀ ਜੋ ਪਲ ਭਰ ਵੀ ਬੁਢੇ ਨੂੰ ਸੌਖਾ ਸਾਹ ਨਹੀਂ ਸੀ ਲੈਣ ਦਿੰਦਾ। ਤੇ ਬੁਢੇ ਦਾ ਸੋਚਿਆ ਹੋਇਆ ਬਿਲਕੁਲ ਸਹੀ ਨਿਕਲਿਆ। ਸੂਰਜ । ਸਾਰੇ ਦਿਨ ਦੀ ਡੀਊਟੀ ਨਿਭਾ ਕੇ ਕਈ ਨਵੀਆਂ ਅਤੇ ਉਮਾਹ ਭਰੀਆਂ ਨਜ਼ਰਾਂ ਲੈ ਕੇ ਕਿਸੇ ਨਵੇਂ ਦੇਸ਼ ਵਲ ਜਾਣ ਲਈ ਤਿਆਰੀ ਕਰ ਰਿਹਾ ਸੀ। ਡੁਬ ਰਹੇ ਸੂਰਜ ਦੀ ਲਾਲ ਜੇਹੀ ਰੋਸ਼ਨੀ ਨੇ ਸਮੁੰਦਰ ਦੇ ਪਾਣੀ ਦਾ ਰੰਗ ਹੀ ਬਦਲ ਦਿਤਾ। ਪਾਣੀ ਵਿਚ ਸੂਰਜ ਦੀ ਰੌਸ਼ਨੀ ਦਾ ਪਰਛਾਵਾਂ ਡਾਢਾ ਪਿਆਰਾ ਲਗ ਰਿਹਾ ਸੀ । ਅਕਾਸ਼ ਅਤੇ ਸਮੁੰਦਰ ਦੀ ਵਿੱਥ ਦੇ ਵਿਚਕਾਰ ਸੂਰਜ ਇਕ ਵਿਚੋਲੇ ਦਾ ਕੰਮ ਦੇ ਰਿਹਾ ਸੀ । ਦੋਵੇਂ ਕਦੀ ਨਾ ਮਿਲਣ ਵਾਲੇ ਸਾਥੀ ਧਰਤੀ ਅਤੇ ਅਕਾਸ਼, ਇਕ ਜਾਪ ਰਹੇ ਸਨ। ਕਿਸੇ ਹੁਸੀਨਾ ਦੇ ਮਥੇ ਤੇ ਲਟਕਦੇ, ਚਮਕਦੇ ਟਿਕੋ ਵਾਂਗ ਸੂਰਜ ਦੀਆਂ ਕਿਰਣਾਂ ਚਮਕ ਰਹੀਆਂ ਸਨ । ਮੁਮਤਾਜ ਨੇ ਇਸ ਨਜ਼ਾਰੇ ਨੂੰ ਡੋਲ ਰਹੇ ਜਹਾਜ਼ ਵਿਚੋਂ ਵੀ ਤੱਕਿਆ । ਉਸ ਦੇ ਦਿਲ ਵਿਚ ਇਕ ਲਹਿਰ ਜੇਹੀ ਦੌੜ ਗਈ । ਉਸ ਨੂੰ ਸਾਥੀ ਦੀ ਲੋੜ ਮਹਿਸੂਸ ਹੋਈ। ਉਸ ਦਾ ਅੰਗ ਅੰਗ ਕਿਸੇ ਕੰਬਣੀ ਦੇ ਅਸਰ ਹੇਠ ਕੰਬਿਆ । ਉਸ ਦੀਆਂ ਬੁਲ੍ਹੀਆਂ ਆਪੇ ਨੂੰ ਮੁਸਕਾਣ ਲਈ ਮੁਸਕਰਾ ਪਈਆਂ । ਉਸ ਨੇ ਛੇਤੀ ਛੇਤੀ ਆਪਣੇ ਆਸੇ ਪਾਸੇ ਤਕਿਆ। ਫੇਰ ਉਹ ਸਾਹਮਣੇ ਨਜ਼ਾਰੇ ਵਲ ਤੱਕੀ । ਉਸ ਦੇ ਬਿਲਕੁਲ ਸਾਹਮਣੇ ਡੈੱਕ ਤੇ ਕਪਤਾਨ ਖਲੋਤਾ ਉਸੇ ਨਜ਼ਾਰੇ ਨੂੰ ਤੱਕ ਰਿਹਾ ਸੀ । ਕਪਤਾਨ ਦੀ ਸਫੈਦ ਵਰਦੀ ਤੇ ਸੂਰਜ ਦੀ ਸੁਨਿਹਰੀ ਰੋਸ਼ਨੀ ਪੈ ਰਹੀ ਸੀ। ਕਪਤਾਨ ਦਾ ਚਿਹਰਾ ਸ਼ਾਂਤ ਨਹੀਂ ਸੀ ਜਾਪਦਾ ਫਿਰ ਵੀ ਸ਼ਾਇਦ ਉਹ ਸ਼ਾਂਤ ਹੋਣ ਲਈ ਹੀ ਬਾਹਰੋਂ ਕੁਝ ਢੂੰਡ ਰਿਹਾ ਸੀ, ਉਸਦੇ ਅੰਗਾਂ ਤੇ ਵੀ ਕੰਬਣੀ ਸੀ । ਉਹ ਵੀ -੧੬੩-