ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਮੈਂ ਇਕ ਦਿਨ ਦੀ ਖੁਸ਼ੀ ਮਾਨਣ ਲਈ ਜ਼ਿੰਦਗੀ ਭਰ ਦੀ ਖੁਸ਼ੀ ਲੁਟਾ ਦਿਤੀ। ਮਸਿਆ ਇਹ ਕੀ ਬਣ ਗਿਆ ।' ਇਕ ਸ਼ਾਮ ਉਸ ਨੇ ਮਕਾਨ ਦੇ ਬਾਹਰ ਬੈਠਿਆਂ ਮੱਸੇ ਨੂੰ ਕਿਹਾ ਅਤੇ ਮਸਾ ਉਦਾਸ ਨਜ਼ਰਾਂ ਨਾਲ ਉਸ ਵਲ ਤਕ ਰਿਹਾ ਸੀ। ਬੜਾ ਮਾੜਾ ਨਿਕਲਿਆ, ਕਪਟਣ ਭੈੜਾ, ਸੁਹਣਾ ਬੜਾ ਸੀ ਪਰ ਤਾਜੀ ! ਇਹੋ ਜੇਹੇ ਬੰਦੇ ਨਿਰੇ ਖਾਲੀ ਹੀ ਹੁੰਦੇ ਨੇ। ਤਾਂ ਆਪਣੀ ਜੂਨ ਖਰਾਬ ਕਰ ਲਈ ਏ । ਰੱਬ ਖੈਰ ਕਰੇ......ਅਜੇ ਕੀ ਵਿਗੜਿਆ ਏ, ਜੇ ਈਸਰੀ ਨੂੰ ਪਤਾ ਲਗ ਗਿਆ ਤਾਂ ਮੇਰੀ ਖੈਰ ਨਹੀਂ ਤਾਜੀ।' ਉਹ ਘਬਰਾਇਆ ।ਮੁਮਤਾਜ ਦੀਆਂ ਅੱਖਾਂ ਵਿਚ ਹੰਝੂ ਸਨ ਪਰ ਮੱਸੇ ਦੀ ਭੋਲੀ ਜੇਹੀ ਗਲ ‘ਰੱਬ ਖੈਰ ਕਰੇ’ ਨੇ ਉਸ ਨੂੰ ਬਦੋ ਬਦੀ ਹਸਾ ਦਿਤਾ । ‘ਮੱਸਿਆ ਰੱਬ ਖੈਰ ਹੀ ਕਰੇਗਾ, ਪਰ ਤੂੰ ਕਹਿੰਨਾ ਏ, ਅਜੇ ਕੁਝ ਨਹੀਂ ਵਿਗੜਿਆ, ਮੈਂ ਤਾਂ ਜ਼ਿੰਦਗੀ ਬਰਬਾਦ ਕਰ ਲਈ ਏ। ਮਸਿਆ ਤੂੰ ਨਹੀਂ ਜਾਣਦਾ.....ਮੈਂ.....ਕੀ.....ਕਰ ਬੈਠੀ ਆਂ।' ਮੁਮਤਾਜ ਦੇ ਚਿਹਹੇ ਤੇ ਫਿਰ ਮੁਰਦਿਆਨੀ ਛਾ ਗਈ। ਮੱਸਾ ਚੁਪ ਰਿਹਾ। ਦੁਹਾਂ ਦੇ ਦਿਲ ਕਿਸੇ ਸ਼ਾਂਤ ਦਰਿਆ ਵਾਂਗ ਵਹਿੰਦੇ ਗਏ | ਦਿਨ, ਮਹੀਨੇ, ਸਾਲ ਗੁਜ਼ਰ ਗਏ। ਮੁਮਤਾਜ ਤੇ ਮੱਸਾ ਇੰਜ ਰਹਿ ਰਹ ਸਨ ਜਿਵੇਂ ਦੋ ਪੰਛੀ ਜ਼ਿੰਦਗੀ ਦੇ ਰਹਿੰਦੇ ਦਿਨ ਬੀਤਾਉਣ ਲਈ ਇਕ ਆਲ੍ਹਣੇ ਵਿਚ ਆਸਰਾ ਲੈਂਦੇ ਹਨ। ਦਿਨ੍ਹੇ ਦੋਵੇਂ ਆਪਣੇ ਆਪਣੇ ਕੰਮ ਕਰਦੇ ਤੇ ਸ਼ਾਮਾਂ ਪਈਆਂ ਤੇ ਘਰ ਪਰਤ ਆਉਂਦੇ । ਮੁਮਤਾਜ ਦਾ ਬੱਚਾ ਸਦਾ ਉਸਦੇ ਨਾਲ ਰਹਿੰਦਾ ਸੀ, ਪਰ ਉਸ ਦੇ ਸਕੂਲ ਦਾ ਵਕਤ ਹੁੰਦਾ ਤਾਂ ਉਹ ਸਕੂਲ ਦੀਆਂ ਬਰੂਹਾਂ ਤਾਈਂ ਉਸ ਨੂੰ ਛੱਡ ਕੇ ਆਉਂਦੀ । ਇਹ ਉਸ ਦਾ ਨਿੱਤ ਨੇਮ ਬਣ ਗਿਆ ਕਈ ਸਾਲ ਉਹ ਆਪਣੇ ਬਚੇ ਨੂੰ ਸਕੂਲ ਪਹੁੰਚਾਉਂਦੀ ਰਹੀ ਪਰ ਹੁਣ ਉਸ ਦਾ ਮੁੰਨਾ ਵਡਾ ਹੋ ਚੁਕਾ ਸੀ । ਉਹ ਇਕੱਲਾ -998-