ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਅਸਮਤਾਂ ਲੁਟੀਆਂ ਜਾਂਦੀਆਂ ਹਨ, ਉਹਨਾਂ ਦੀ ਕਮਜ਼ੋਰੀ ਦਾ ਨਾ-ਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਮੈਂ ਇਕੋ ਸਾਹ ਸਭ ਕੁਝ ਕਹਿ ਗਿਆ।

'ਮੈਂ ਤਿਆਰ ਹਾਂ ਬਾਬੂ ਜੀ।' ਰਾਜ ਨੇ ਖੁਸ਼ੀ ਨਾਲ ਕਿਹਾ।

'ਰਾਜ ਤੂੰ ਮੈਨੂੰ ਮੁੜਕੇ ਬਾਬੂ ਜੀ ਨਾ ਆਖੀਂ।' ਮੈਂ ਪਿਆਰ ਵਿਚ ਗਦ ਗਦ ਹੋਕੇ ਕਿਹਾ।

'ਤੇ ਹੋਰ ਕੀ ਕਹਾਂ?'

'ਵੀਰ!'

'ਮੇਰਾ ਚੰਗਾ ਵੀਰ।'

'ਮੇਰੀ ਚੰਗੀ ਭੈਣ।'

ਤੇ ਦੋਹਾਂ ਨੇ ਘੁਟ ਕੇ ਗਲ-ਵਕੜੀ ਪਾ ਲਈ।

"ਪ੍ਰੀਤ"

-੧੦੯-