ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿੱਧੀ ਕਲੀ ਰੋਜ਼ ਦੀ ਆਦਤ ਅਨੁਸਾਰ ਪ੍ਰਭਾਤ ਵੇਲੇ ਮੈਂ ਨਹਿਰ ਦੀ ਸੜਕ ਤੇ ਸੈਰ ਕਰ ਰਿਹਾ ਸਾਂ । ਮੌਸਮ ਬਹੁਤ ਸੁਹਾਵਣਾ ਤੇ ਮਨ ਭਾਉਂਦਾ ਸੀ। ਊਸ਼ਾ ਦੀ ਲਾਲੀ ਚਾਰੇ ਪਾਸੇ ਫੈਲ ਰਹੀ ਸੀ। ਤ੍ਰੇਲ ਦੇ ਛੋਟੇ ਛੋਟੇ ਤੁਪਕੇ ਘਾ ਤੇ ਪਏ ਮੋਤੀਆਂ ਵਾਂਗ ਪ੍ਰਤੀਤ ਹੋ ਰਹੇ ਸਨ। ਨਿੰਮੀ ਨਿੰਮੀ ਪੌਣ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿਤਾ | ਸੜਕ ਦੇ ਦੋਵੇਂ ਪਾਸੇ ਰੰਗ-ਬ-ਰੰਗੇ ਫੁੱਲ ਖਿੜੇ ਹਵਾ ਵਿਚ ਖੁਸ਼ਬੂ ਮਿਲਾ ਰਹੇ ਸਨ। ਮੈਂ ਸੈਰ ਵਿਚ 'ਰੁਝਿਆ ਤੁਰਿਆ ਜਾ ਰਿਹਾ ਸਾਂ ਮੈਂ ਕਿ ਅਚਾਨਕ ਇਕ ਖੇਤ ਵਿਚ ਮੈਨੂੰ ਕੋਈ ਰੰਗ ਬ-ਰੰਗੀ ਚੀਜ਼ ਨਜ਼ਰ ਆਈ। ਮੈਂ ਬਿਨਾਂ ਕੁਝ ਸੋਚੇ ਸਮਝੇ ਉਧਰ ਤੁਰ ਪਿਆ। ਉਥੇ ਪਹੁੰਚਕੇ ਮੈਂ ਇਕ ਨੌਜਵਾਨ ਇਸਤ੍ਰੀ ਨੂੰ ਬੇਹੋਸ਼ ਪਿਆ ਦੇਖਕੇ ਹੈਰਾਨ ਰਹਿ ਗਿਆ | ਮੇਰੇ ਦਿਲ ਵਿਚ ਆਇਆ, 'ਛਡੋ, ਇਸ ਬਿਪਤਾ ਤੋਂ ਮੈਂ ਕੀ ਲੈਣਾ ਹੈ, ਕਿਧਰੇ ਉਲਟਾ ਹੀ,....?' ਪਰ ਮੇਰੀ ਆਤਮਾ ਮੇਰੇ ਨਾਲ ਸਹਿਮਤ ਨਹੀਂ ਸੀ। ਕਿਸੇ ਦੀ ਆਤਮਾ ਮਦਦ ਲਈ ਪੁਕਾਰ -949-