ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਪਤਾਨ ਅਜ ਹਵਾ ਦਾ ਰੁਖ ਬਿਲਕੁਲ ਜਹਾਜ਼ ਦੇ ਉਲਟ ਸੀ। ਮਲਾਹਾਂ ਨੂੰ ਵਾਰ ੨ ਨਕਸ਼ਾ ਵੇਖਣਾ ਪੈਂਦਾ ਸੀ । ਅਗੇ ਭਾਵੇਂ ਉਨ੍ਹਾਂ ਨੇ ਕਈ ਵੇਰ ਐਹੋ ਜੇਹੀ ਹਵਾ ਦਾ ਸਾਹਮਣਾ ਕੀਤਾ ਸੀ ਪਰ ਅਜ ਦੀ ਹਵਾ ਵਿਚ ਅਨੋਖੀ ਹੀ ਭਿਆਨਕਤਾ ਸੀ। ਉਹ ਬੜੀ ਮੁਸ਼ਕਿਲ ਨਾਲ ਆਪਣੇ ਜਹਾਜ਼ ਨੂੰ ਰਸਤੇ ਉਤੇ ਲੈ ਜਾ ਰਹੇ ਸਨ। ਮੁਸਾਫਿਰਾਂ ਵਿਚ ਅਜ ਬੜੀ ਘੁਸਰ ਮੁਸਰ ਹੋ ਰਹੀ ਸੀ, ਉਨ੍ਹਾਂ ਨੂੰ ਡਰ ਸੀ ਮਤਾਂ ਜਹਾਜ਼ ਕਿਸੇ ਘੁੰਮਣ ਘੇਰੀ ਵਿਚ ਫਸ ਜਾਵੇ। ਜਹਾਜ਼ ਜਿਓਂ ੨ ਅਗੇ ਵਧਦਾ ਸੀ ਹਵਾ ਤਿਓਂ ਤਿਓਂ ਜ਼ੋਰ ਫੜਦੀ ਜਾ ਰਹੀ ਸੀ । ਪਤਾ ਨਹੀਂ ਮੁਸਾਫਿਰਾਂ ਨੂੰ ਕੀ ਸੁਝ ਰਿਹਾ ਸੀ, ਉਹ ਘਬਰਾਏ ਹੋਏ ਏਧਰ ਓਧਰ ਭੱਜ ਰਹੇ ਸਨ। ‘ਪਤਾ ਨਹੀਂ ਕੀ ਹੋਣ ਵਾਲਾ ਏ ?' ਇਕ, ਮੁਸਾਫਿਰ ਨੇ ਦੂਜੇ ਨੂੰ ਕਿਹਾ। ‘ਓਏ ਆਖਰ ਕੀ ਆ ਗਈ ੭ ਮੌਤ ਤੋਂ ਵਧ ਹੋਰ ਕੀ ਜਾਵੇਗਾ ? -੧੫੮-